06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ‘ਸੇਵਾ ਪਖਵਾੜੇ’ ਤਹਿਤ ਮੁਫ਼ਤ ਐਨੀਮੀਆ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-07-2026
ਅਬੋਹਰ, 4 ਜੁਲਾਈ(ਵਿਵੇਕ ਹੂੜੀਆ)-ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ‘ਸੇਵਾ ਪਖਵਾੜੇ’ ਦੇ ਸਬੰਧ ਵਿਚ ਬੇਸਿਕ ਸਕੂਲ ਵਿਖੇ ਇਕ ਮੁਫ਼ਤ ਐਨੀਮੀਆ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਅਬੋਹਰ ਦੀ ਪ੍ਰਸਿੱਧ ‘ਮਿਲਾਪ ਲੈਬਾਰਟਰੀ’ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਮਹਿਲਾ ਸੰਯੋਜਕ ਸ਼੍ਰੀਮਤੀ ਸ਼ਵੇਤਾ ਬਾਂਸਲ ਨੇ ਪ੍ਰਬੰਧਾਂ ਦੀ ਪੂਰੀ ਜ਼ਿੰਮੇਵਾਰੀ ਸੰਭਾਲੀ। ਕੈਂਪ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਸ਼੍ਰੀਮਤੀ ਨੀਲਮ ਵਾਟਸ ਨੇ ਸਕੂਲੀ ਬੱਚੀਆਂ ਨੂੰ ਐਨੀਮੀਆ ਦੇ ਕਾਰਨ, ਲੱਛਣ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਲੜਕੀਆਂ ਗ਼ਲਤ ਅਤੇ ਅਸੰਤੁਲਿਤ ਖ਼ਾਨ ਪਾਨ ਕਾਰਨ ਖ਼ੂਨ ਦੀ ਕਮੀ ਦਾ ਸ਼ਿਕਾਰ ਹੋ ਰਹੀਆਂ ਹਨ, ਜਿਸ ਕਾਰਨ ਕਮਜ਼ੋਰੀ, ਚੱਕਰ ਆਉਣੇ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਕਾਲੀ ਈਸ਼ਪੁਜਾਨੀ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਵਲੋਂ 10 ਜੁਲਾਈ ਤੱਕ ‘ਸੇਵਾ ਪਖਵਾੜਾ’ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਿਹਤ, ਸਿੱਖਿਆ ਅਤੇ ਵਾਤਾਵਰਨ ਨਾਲ ਜੁੜੇ ਕਈ ਭਲਾਈ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਦਾ ਮੁੱਖ ਮਨੋਰਥ ਬੱਚੀਆਂ ਵਿਚ ਐਨੀਮੀਆ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨਾ ਹੈ। ਕੈਂਪ ਦੌਰਾਨ ਲਗਭਗ 65 ਵਿਦਿਆਰਥਣਾਂ ਦੇ ਸਿਹਤ ਦੀ ਜਾਂਚ ਕੀਤੀ ਗਈ। ਇਸ ਮੌਕੇ ਭਾਰਤ ਗੋਇਲ ਵਲੋਂ ਸਾਰੀਆਂ ਵਿਦਿਆਰਥਣਾਂ ਨੂੰ ਛੋਲੇ ਅਤੇ ਗੁੜ ਵੰਡਿਆ ਗਿਆ, ਜਦਕਿ ਖ਼ੂਨ ਦੀ ਕਮੀ ਵਾਲੀਆਂ ਲੜਕੀਆਂ ਨੂੰ ਆਇਰਨ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ। ਪ੍ਰੋਗਰਾਮ ਦੇ ਅਖੀਰ ਵਿਚ ਬੇਸਿਕ ਸਕੂਲ ਦੇ ਹੈੱਡ ਟੀਚਰ ਰਵੀਕਾਂਤ ਗਰਗ ਅਤੇ ਮਿਲਾਪ ਲੈਬਾਰਟਰੀ ਦੀ ਟੀਮ ਨੂੰ ਕੈਂਪ ਦੀ ਸਫਲਤਾ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਕਟਰੀ ਆਕਾਸ਼ਦੀਪ ਬੱਬਰ, ਸਰਪ੍ਰਸਤ ਪ੍ਰਵੀਨ ਚਾਵਲਾ, ਰਾਸ਼ਟਰੀ ਸੰਸਕਾਰ ਸੰਯੋਜਕ ਸੰਦੀਪ ਵਾਟਸ, ਸੂਬਾਈ ਉਪ-ਪ੍ਰਧਾਨ ਮਨੋਜ ਅਗਰਵਾਲ, ਸਾਬਕਾ ਪ੍ਰਧਾਨ ਭਾਰਤ ਗੋਇਲ, ਪ੍ਰੋਜੈਕਟ ਇੰਚਾਰਜ ਯੋਗੇਸ਼ ਗੁਪਤਾ, ਅਨਿਲ ਚਾਵਲਾ, ਨਰਿੰਦਰ ਗੋਇਲ, ਸ਼ੈਰੀ ਬਠਲਾ ਸਮੇਤ ਮਹਿਲਾ ਵਿੰਗ ਤੋਂ ਸੁਨੀਤਾ ਗਰਗ, ਮਹਿਕ ਸਚਦੇਵਾ, ਨਿਸ਼ੂ ਗੁਪਤਾ ਅਤੇ ਕੁਸੁਮ ਬਠਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਪਿੰਡ ਸੁਰੇਸ਼ ਵਾਲੀ ਅਤੇ ਬਹਿਕ ਖ਼ਾਸ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਡਿਫੈਂਸ ਡੈਮ ਦੇ ਵਿਰੋਧ ’ਚ ਕਿਸਾਨਾਂ ਦਾ ਧਰਨਾ 23ਵੇਂ ਦਿਨ ਵੀ ਜਾਰੀ ਕਰਨ ਗਿਲਹੋਤਰਾ ਨੇ ਮੋਰਚੇ ਦੇ ਆਗੂਆਂ ਨਾਲ ਕੀਤੀ ਮੁ...
Ad Position 24
No active advertisement