ਮੱਖੂ,8 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਗੁਰਪ੍ਰੀਤ ਸਿੰਘ ਸੇਖੋਂ ਦਾ ਚਿਹਰਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਅਤੇ ਹਰ ਵਰਗ ਵੱਡੇ ਪੱਧਰ ’ਤੇ ਉਨ੍ਹਾਂ ਨੂੰ ਜ਼ੀਰਾ ਤੋਂ ਇਕ ਵਿਧਾਇਕ ਦੇ ਰੂਪ ’ਚ ਦੇਖਣਾ ਚਾਹੁੰਦਾ ਹੈ। ਜਿਸ ਦਾ ਮੁੱਖ ਕਾਰਨ ਹੈ ਉਨ੍ਹਾਂ ਦਾ ਮਿਲਣ ਸਾਰ ਸੁਭਾਅ ਅਤੇ ਹਰੇਕ ਆਗੂ ਅਤੇ ਵਰਕਰ ਦੀ ਦਿਲੋਂ ਕਦਰ ਕਰਨਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਾ ਪ੍ਰਗਟਾਵਾ ਕਰਦਿਆਂ ਇੰਦਰਜੀਤ ਸਿੰਘ ਸੂਦਾਂ ਨੇ ਕਿਹਾ ਕਿ ਜ਼ੀਰਾ ਵਿਖੇ ਉਨ੍ਹਾਂ ਦੇ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਵੱਡੇ ਪੱਧਰ ’ਤੇ ਹਲਕਾ ਜ਼ੀਰਾ ਦੇ ਲੋਕ ਉੱਥੇ ਪਹੁੰਚੇ ਸਨ। ਜਦ ਉਨ੍ਹਾਂ ਨੇ ਹਲਕਾ ਜ਼ੀਰਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ ਸੀ ਅਤੇ ਬਾਅਦ ਵਿਚ ਵੱਡੇ ਪੱਧਰ ’ਤੇ ਹੋਰ ਨੌਜਵਾਨ ਅਤੇ ਇਲਾਕੇ ਦੇ ਮੁਹਤਬਰ ਸੱਜਣ ਵੀ ਉਨ੍ਹਾਂ ਨਾਲ ਜੁੜੇ। ਉਨ੍ਹਾਂ ਕਿਹਾ ਕਿ ਜ਼ੀਰਾ ਦੀ ਜਨਤਾ ਨੇ ਹਮੇਸ਼ਾ ਵਿਧਾਨ ਸਭਾ ਚੋਣਾਂ ਵਿਚ ਹਮੇਸ਼ਾ ਬਦਲਦੀ ਨੀਤੀ ਨਾਲ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਅਤੇ ਆਪਣੀ ਮਨ ਪਸੰਦ ਦੇ ਉਮੀਦਵਾਰ ਚਰਨ ਵਿਚ ਵੱਡੀ ਦਿਲਚਸਪੀ ਦਿਖਾਈ ਅਤੇ ਇਸ ਵਾਰ ਜ਼ੀਰੇ ਦੀ ਜਨਤਾ ਗੁਰਪ੍ਰੀਤ ਸੇਖੋਂ ਨੂੰ ਹਲਕੇ ਦੀ ਵਾਗ ਡੋਰ ਸੌਂਪਣ ਲਈ ਉਤਾਵਲੀ ਹੋ ਰਹੀ ਹੈ। ਕਿਉਂਕਿ ਜਦ ਤੋਂ ਗੁਰਪ੍ਰੀਤ ਸਿੰਘ ਸੇਖੋਂ ਨੇ ਹਲਕਾ ਜ਼ੀਰਾ ਵਿਚ ਵਿਚਰਨਾ ਸ਼ੁਰੂ ਕੀਤਾ ਤਾਂ ਹਰੇਕ ਦੇ ਦੁੱਖ ਸੁੱਖ ਸਮੇਂ ਹਲਕਾ ਜ਼ੀਰਾ ਵਾਸੀਆਂ ਦੇ ਨਾਲ ਖੜੇ ਅਤੇ ਅਸੀਂ ਆਸ ਕਰਦੇ ਹਾਂ ਹਲਕਾ ਜ਼ੀਰਾ ਵਾਸੀ ਉਨ੍ਹਾਂ ਨਾਲ ਇਸੇ ਤਰ੍ਹਾਂ ਆਪਣਾ ਸਨੇਹ ਜਾਰੀ ਰੱਖਣਗੇ।