ਜ਼ੀਰਾ, 8 ਜੁਲਾਈ (ਪ੍ਰਤਾਪ ਸਿੰਘ ਹੀਰਾ)-ਵਾਤਾਵਰਨ ਦੀ ਸੰਭਾਲ ਨੂੰ ਪ੍ਰਣਾਈ ਪ੍ਰਕਿਰਤੀ ਕਲੱਬ ਜ਼ੀਰਾ ਰਜਿ ਦੀ ਮਹੀਨਾਵਾਰ ਮੀਟਿੰਗ ਜੀਵਨ ਮੱਲ ਸਕੂਲ ਵਿਚ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੌਕੇ ਪ੍ਰੈਸ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਜੂਨ ਮਹੀਨੇ ਦਾ ਹਿਸਾਬ ਕਲੱਬ ਦੇ ਖਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵਲੋਂ ਪੇਸ਼ ਕੀਤਾ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਕਲੱਬ ਵਲੋਂ ਜੂਨ ਮਹੀਨੇ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਇਸ ਉਪਰ ਤਸੱਲੀ ਪ੍ਰਗਟ ਕੀਤੀ ਗਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪਾਰਕ ਦੀ ਦੀਵਾਰ ਉਪਰ ਵਾਤਾਵਰਨ , ਸਿੱਖਿਆ ਅਤੇ ਸਮਾਜ ਸੁਧਾਰ ਆਦਿ ਵਿਸ਼ਿਆਂ ਨਾਲ ਸਬੰਧਿਤ ਮਾਟੋ ਲਿਖਵਾਏ ਜਾਣ ਤਾਂ ਜੋ ਪਾਰਕ ਦੀ ਸੁੰਦਰਤਾ ਵਿਚ ਹੋਰ ਵਾਧਾ ਹੋ ਸਕੇ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਜਸਵੰਤ ਸਿੰਘ ਨਾਮਦੇਵ, ਗੁਰਦੀਪ ਸਿੰਘ ਧਾਲੀਵਾਲ, ਚਰਨਪ੍ਰੀਤ ਸਿੰਘ ਸੋਨੂੰ , ਰਾਜ ਕੁਮਾਰ ਸੰਧੂ , ਜਗਜੀਤ ਸਿੰਘ ਪਟਵਾਰੀ, ਮਾਸਟਰ ਮੇਜਰ ਸਿੰਘ ਗਿੱਲ, ਸਰਬਜੀਤ ਸਿੰਘ ਨਾਮਦੇਵ , ਗੁਰਚਰਨ ਸਿੰਘ ਢਿੱਲੋਂ, ਤਰਸੇਮ ਸਿੰਘ ਰੂਪ, ਦਲੀਪ ਸ਼ਰਮਾਂ , ਕੁਲਬੀਰ ਸਿੰਘ ਸੰਧੂ , ਹਰਜਿੰਦਰ ਸਿੰਘ ਨਾਰੰਗ,ਬਲਦੇਵ ਸਿੰਘ ਬਾਵਾ, ਸੁਰਜੀਤ ਕੁਮਾਰ ਚੌਧਰੀ, ਜੁਗਿੰਦਰ ਸਿੰਘ ਝਤਰਾ, ਭੁਪਿੰਦਰ ਸਿੰਘ ਭੁੱਲਰ, ਜਗਦੇਵ ਸ਼ਰਮਾ, ਮਾਸਟਰ ਅਜੀਤ ਸਿੰਘ, ਦਿਨੇਸ਼ ਜੋਸ਼ੀ, ਸੁਰੇਸ਼ ਕੁਮਾਰ ਕਾਲਾ, ਬਲਜਿੰਦਰ ਸਿੰਘ ਸੰਧੂ , ਸੁਰਿੰਦਰ ਸ਼ਰਮਾ, ਜੁਗਰਾਜ ਸਿੰਘ ਭੂਈ , ਭੂਪਿੰਦਰ ਸਿੰਘ ਭਿੰਦਾ , ਗੁਰਭੇਜ ਸਿੰਘ ਸਿੱਧੂ , ਮਨਜੀਤ ਸਿੰਘ ਸੰਧੂ ਆਦਿ ਹਾਜ਼ਿਰ ਸਨ।