ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਲਾਪਤਾ ਨਾਬਾਲਗ ਲੜਕੀ ਦੀ ਭਾਲ ਲਈ ਥਾਣੇ ਬਾਹਰ ਲਗਾਇਆ ਧਰਨਾ ਤੀਜੇ ਦਿਨ ’ਚ ਦਾਖਲ

Ad Position 21
No active advertisement
ਅਜੀਤ ਡੈਸਕ 11-07-2026
ਅਬੋਹਰ, 10 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪਿਛਲੇ ਕਰੀਬ ਡੇਢ ਮਹੀਨੇ ਤੋਂ ਲਾਪਤਾ ਹੋਈ ਨਾਬਾਲਗ ਲੜਕੀ ਦੀ ਭਾਲ ਕਰਨ ਦੀ ਮੰਗ ਤਹਿਤ ਪਰਿਵਾਰਕ ਮੈਂਬਰਾਂ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਦਾ ਧਰਨਾ ਥਾਣਾ ਸਿਟੀ 1 ਦੇ ਬਾਹਰ ਅਣਮਿੱਥੇ ਸਮੇਂ ਲਈ ਤੀਜੇ ਦਿਨ ਵੀ ਦਾਖਲ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸ਼ਹਿਰ ਦੀ ਨਾਬਾਲਗ ਲੜਕੀ ਨੂੰ ਇਕ ਵਿਅਕਤੀ ਵਲੋਂ ਵਰਗ਼ਲਾ ਕੇ ਲੈ ਜਾਣ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੇ ਲੜਕੀ ਬਰਾਮਦ ਕਰਵਾਉਣ ਦੀ ਮੰਗ ਤਹਿਤ ਅਣਮਿੱਥੇ ਸਮੇਂ ਲਈ ਥਾਣਾ ਸਿਟੀ 1 ਦੇ ਬਾਹਰ ਧਰਨਾ ਸ਼ੁਰੂ ਕੀਤਾ ਸੀ। ਤੀਜੇ ਦਿਨ ਸ਼ਹਿਰ ਦੀਆਂ ਕਈ ਸੰਸਥਾਵਾਂ, ਰਾਜਸੀ ਲੋਕਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਡਟ ਕੇ ਧਰਨੇ ਨੂੰ ਸਮਰਥਨ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਜ਼ਾਦ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਮਨੋਜ ਗੋਦਾਰਾ ਅਤੇ ਸਮਾਜ ਸੇਵੀ ਪਾਰਸ ਚੌਧਰੀ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਸ਼ਹਿਰ ਦੀ ਵਸਨੀਕ ਨਾਬਾਲਗ ਲੜਕੀ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਤਹਿਤ ਧਰਨਾ ਚੱਲ ਰਿਹਾ ਹੈ, ਉੱਥੇ ਹੀ ਸ਼ਹਿਰ ਦਾ ਵਪਾਰੀ ਵਰਗ ਬਾਜ਼ਾਰ ਬੰਦ ਕਰਕੇ ਛੁੱਟੀਆਂ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਨੇ ਵਿਚ ਸ਼ਹਿਰ ਦੇ ਵਪਾਰੀ ਅਤੇ ਸਮਾਜਸੇਵੀ ਬਹੁਤ ਘੱਟ ਗਿਣਤੀ ’ਚ ਸ਼ਾਮਲ ਹੋ ਰਹੇ ਹਨ ਜਦ ਕਿ ਉਕਤ ਧਰਨੇ ਨੂੰ ਪੀੜਤ ਪਰਿਵਾਰ, ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀਆਂ ਹੀ ਵੱਡੇ ਪੱਧਰ ’ਤੇ ਸਮਰਥਨ ਦਿੰਦੇ ਹੋਏ ਅੱਗੇ ਵਧਾ ਰਹੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਹਾਡੇ ਸ਼ਹਿਰ ਦੀ ਨਾਬਾਲਗ ਬੱਚੀ ਦੇ ਇਨਸਾਫ਼ ਲਈ ਧਰਨੇ ਵਿਚ ਸ਼ਾਮਲ ਹੋਵੇ ਤਾਂ ਜੋ ਪੁਲਿਸ ’ਤੇ ਦਬਾਅ ਬਣਾ ਕੇ ਲੜਕੀ ਨੂੰ ਬਰਾਮਦ ਕਰਵਾਇਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੁੱਖ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਵਲੋਂ ਅੱਜ ਸੰਘਰਸ਼ ਕਮੇਟੀ ਆਗੂਆਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਦੀ ਮੀਟਿੰਗ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਧਰਨਾਕਾਰੀਆਂ ਦੀ ਕੋਈ ਸਾਰ ਨਹੀਂ ਲਈ। ਇਸ ਮੌਕੇ ਪੀੜਤ ਪਰਿਵਾਰ ਤੋਂ ਇਲਾਵਾ ਭਾਜਪਾ ਆਗੂ ਸ਼ਿਵਰਾਜ ਗੋਇਲ, ਪਾਰਸ ਚੌਧਰੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੁੱਖ, ਆਜ਼ਾਦ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਮਨੋਜ ਗੋਦਾਰਾ, ਸਰਕਲ ਪ੍ਰਧਾਨ ਸੁਖਜਿੰਦਰ ਸਿੰਘ ਰਾਜਨ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੀਨੀਅਰ ਆਗੂ ਗੁਣਵੰਤ ਸਿੰਘ ਪੰਜਾਵਾਂ, ਗੁਰਮੀਤ ਸਿੰਘ ਪਰਜਾਪਤੀ, ਸਤੀਸ਼ ਸ਼ਰਮਾ, ਜਗਜੀਤ ਸਿੰਘ ਸੰਧੂ ਝੁਰੜ ਖੇੜਾ, ਅਜੈ ਵਧਵਾ ਦੀਵਾਨ ਖੇੜਾ, ਬਖ਼ਸ਼ੀਸ਼ ਸਿੰਘ ਸੋਨਾ ਸੰਧੂ, ਪ੍ਰਗਟ ਸਿੰਘ, ਨਿਰਮਲ ਸਿੰਘ ਬਹਾਵਵਾਲਾ, ਗੁਰਬਖ਼ਸ਼ ਸਿੰਘ ਗੱਛੀ, ਗੁਰਨਾਮ ਸਿੰਘ ਸੰਧੂ, ਰਣਜੀਤ ਸਿੰਘ, ਅਵਤਾਰ ਸਿੰਘ ਫ਼ੌਜੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਤੀਜੇ ਦਿਨ ਦਾ ਧਰਨਾ ਵੀ ਲਗਾਤਾਰ ਜਾਰੀ ਸੀ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਦਾ ਸਦਰ ਬਾਜ਼ਾਰ 3 ਦਿਨਾਂ ਲਈ ਬੰਦ, ਦੁਕਾਨਦਾਰ ਮਨਾਉਣ ਗਏ ਛੁੱਟੀਆਂ ਅਗਲੀ ਖ਼ਬਰ ਪਿੰਡ ਸੂਦਾ ਦੇ ਰੇਲਵੇ ਫਾਟਕ ਦੀ ਚੱਲ ਰਹੀ ਮੁਰੰਮਤ, ਰਸਤਾ ਹੋਇਆ ਬੰਦ
Ad Position 24
No active advertisement