ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਸੂਦਾ ਦੇ ਰੇਲਵੇ ਫਾਟਕ ਦੀ ਚੱਲ ਰਹੀ ਮੁਰੰਮਤ, ਰਸਤਾ ਹੋਇਆ ਬੰਦ

Ad Position 21
No active advertisement
ਅਜੀਤ ਡੈਸਕ 11-07-2026
ਮੱਖੂ, 9 ਜੁਲਾਈ (ਵਰਿੰਦਰ ਮਨਚੰਦਾ)-ਇੱਥੋਂ ਨਜ਼ਦੀਕੀ ਪਿੰਡ ਸੂਦਾ ਵਿਖੇ ਰੇਲਵੇ ਫਾਟਕ ਦੀ ਮੁਰੰਮਤ ਦੇ ਚੱਲਦਿਆਂ ਲੋਕਾਂ ਦਾ ਆਉਣਾ-ਜਾਣਾ ਬੰਦ ਹੋਇਆ ਪਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀ ਕਿਸਾਨ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ, ਕਾਬਲ ਸਿੰਘ ਸੂਦਾ ਅਤੇ ਸਿਮਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਸੂਦਾ ਨਜ਼ਦੀਕ ਜਲੰਧਰ ਜੀ.ਟੀ. ਰੋਡ ਨੂੰ ਜਾਂਦੀ ਸੜਕ ’ਤੇ ਰੇਲਵੇ ਫਾਟਕ ਆਉਂਦਾ ਹੈ। ਉਹ ਪਿਛਲੇ ਕਰੀਬ 10 ਦਿਨਾਂ ਤੋਂ ਰਿਪੇਅਰ ਅਧੀਨ ਹੋਣ ਕਾਰਨ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪਸ਼ੂਆਂ ਲਈ ਹਰਾ ਚਾਰਾ ਲਿਆਉਣ, ਖੇਤ ਵਿਚਲੀਆਂ ਮੋਟਰਾਂ ਚਲਾਉਣ ਆਦਿ ਹੋਰਨਾਂ ਕੰਮਾਂ ਲਈ ਜਾਣ ਲਈ ਇਸੇ ਰਸਤੇ ਤੋਂ ਗੁਜ਼ਰਨਾ ਪੈਂਦਾ ਹੈ, ਪ੍ਰੰਤੂ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵਲੋਂ ਇਸ ਫਾਟਕ ਦੇ ਬੰਦ ਹੋਣ ਸਬੰਧੀ ਕੋਈ ਵੀ ਸੂਚਨਾ ਬੋਰਡ ਨਹੀਂ ਲਗਾਇਆ ਗਿਆ। ਜਦ ਇਸ ਸਬੰਧੀ ਰੇਲਵੇ ਫਾਟਕ ’ਤੇ ਤਾਇਨਾਤ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਮਾਨ ਆਉਣ ’ਤੇ ਹੀ ਇਸ ਦੀ ਰਿਪੇਅਰ ਹੋਵੇਗੀ, ਫ਼ਿਲਹਾਲ ਇਹ ਫਾਟਕ ਕਦੋਂ ਖੁੱਲ੍ਹੇਗਾ, ਇਸ ਬਾਰੇ ਉਸ ਨੂੰ ਕੁੱਝ ਨਹੀਂ ਪਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਦੇ ਕੇ ਜਲਦ ਹੱਲ ਕੱਢੇ।
Ad Position 22
No active advertisement
ਪਿਛਲੀ ਖ਼ਬਰ ਲਾਪਤਾ ਨਾਬਾਲਗ ਲੜਕੀ ਦੀ ਭਾਲ ਲਈ ਥਾਣੇ ਬਾਹਰ ਲਗਾਇਆ ਧਰਨਾ ਤੀਜੇ ਦਿਨ ’ਚ ਦਾਖਲ ਅਗਲੀ ਖ਼ਬਰ ‘ਗਲਤੀਆਂ ਦੀ ਦੁਨੀਆ ’ਚ ਮਨੁੱਖਾਂ ਦਾ ਕੰਪਿਊਟਰ’ ਵਿਸ਼ੇ ’ਤੇ ਵਿਚਾਰ ਗੋਸ਼ਠੀ
Ad Position 24
No active advertisement