ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

‘ਗਲਤੀਆਂ ਦੀ ਦੁਨੀਆ ’ਚ ਮਨੁੱਖਾਂ ਦਾ ਕੰਪਿਊਟਰ’ ਵਿਸ਼ੇ ’ਤੇ ਵਿਚਾਰ ਗੋਸ਼ਠੀ

Ad Position 21
No active advertisement
ਅਜੀਤ ਡੈਸਕ 11-07-2026
ਡੱਬਵਾਲੀ, 9 ਜੁਲਾਈ (ਇਕਬਾਲ ਸਿੰਘ ਸ਼ਾਂਤ)- ਸੀਨੀਅਰ ਨਾਗਰਿਕ ਕਲਿਆਣ ਸੰਘ (ਰਜਿ.) ਵੱਲੋਂ ‘ਗਲਤੀਆਂ ਦੀ ਦੁਨੀਆਂ ਵਿੱਚ ਮਨੁੱਖਾਂ ਦਾ ਕੰਪਿਊਟਰ’ ਵਿਸ਼ੇ ‘ਤੇ ਵਿਚਾਰ ਗੋਸ਼ਠੀ ਸਤਲੁਜ ਪਬਲਿਕ ਸਕੂਲ, ਡੱਬਵਾਲੀ ਵਿਖ ਕਰਵਾਈ ਗਈ। ਵਿਚਾਰ ਗੋਸ਼ਠੀ ‘ਚ ਮੁੱਖ ਬੁਲਾਰੇ ਵਜੋਂ ਅਚਾਰਿਆ ਰਮੇਸ਼ ਸਚਦੇਵਾ ਨੇ ਕਿਹਾ ਕਿ ਮਸ਼ੀਨਾਂ ਸਿਰਫ ਹੁਕਮ ਮੰਨਦੀਆਂ ਨੇ, ਜਦਕਿ ਮਨੁੱਖ ਦਾ ਦਿਮਾਗ ਗਲਤੀਆਂ ਨੂੰ ਤਜਰਬੇ, ਤਜਰਬੇ ਨੂੰ ਗਿਆਨ ਅਤੇ ਗਿਆਨ ਨੂੰ ਕਾਮਯਾਬੀ ‘ਚ ਬਦਲਣ ਦੀ ਸਮਰੱਥਾ ਰੱਖਦਾ ਹੈ। ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਦੇ ਸਹਾਇਕ ਪ੍ਰੋਫੈਸਰ ਅਮਿਤ ਬਹਿਲ ਨੇ ਕਿਹਾ ਕਿ ਕੰਪਿਊਟਰ ਜਾਣਕਾਰੀ ਦਾ ਭੰਡਾਰ ਹੋ ਸਕਦਾ ਹੈ, ਪਰ ਸਹੀ ਫੈਸਲਾ ਲੈਣ ਦੀ ਸਮਰੱਥਾ ਸਿਰਫ ਜਾਗਰੂਕ ਅਤੇ ਤਰਬੀਅਤਯਾਫਤਾ ਮਨੁੱਖੀ ਦਿਮਾਗ ‘ਚ ਹੁੰਦੀ ਹੈ। ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਸੰਘ ਦੇ ਸਕੱਤਰ ਸ਼ਸ਼ੀਕਾਂਤ ਸ਼ਰਮਾ ਨੇ ਵਿਸ਼ੇ ਦੀ ਭੂਮਿਕਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਖੋਜਾਂ ਨਾਲ ਸਿਰਜੀ ‘ਮਸ਼ੀਨੀ ਬੁੱਧੀ’ ਦੇ ਇਸ ਦੌਰ ਵਿਚ ਵੀ ਮਨੁੱਖੀ ਦਿਮਾਗ ਦੀ ਸੰਵੇਦਨਸ਼ੀਲਤਾ, ਵਿਵੇਕ ਅਤੇ ਤਜਰਬਾ ਉਸਨੂੰ ਹਰ ਮਸ਼ੀਨ ਤੋਂ ਅਵਲ ਬਣਾਉਂਦੇ ਹਨ ਅਤੇ ਗਲਤੀਆਂ ਹੀ ਮਨੁੱਖ ਦੇ ਵਿਕਾਸ ਦਾ ਆਧਾਰ ਹਨ। ਮਹਾਰਾਣਾ ਪ੍ਰਤਾਪ ਕਾਲਜ ਡੱਬਵਾਲੀ ਦੀ ਪ੍ਰਿੰਸੀਪਲ ਡਾ. ਵਿਨੀਤਾ ਗੁਪਤਾ ਨੇ ਕਿਹਾ ਕਿ ਤੰਦਰੁਸਤ ਅਤੇ ਸਰਗਰਮ ਦਿਮਾਗ ਹੀ ਜੀਵਨ ਦੀ ਸਫਲਤਾ ਦਾ ਮੂਲ ਆਧਾਰ ਹੈ। ਐੱਮਐੱਚਡੀ ਸਕੂਲ ਓਢਾ ਦੇ ਪ੍ਰਿੰਸੀਪਲ ਕ੍ਰਿਸ਼ਨਕਾਂਤ ਨੇ ਕਿਹਾ ਕਿ ਗਲਤੀਆਂ ਕਰਨਾ ਮਨੁੱਖੀ ਸੁਭਾਅ ਹੈ ਅਤੇ ਇਹੋ ਸਿੱਖਣ ਦਾ ਮੌਕਾ ਵੀ ਬਣਦੀਆਂ ਹਨ। ਕਿਡਜ਼ ਕਿੰਗਡਮ ਸਕੂਲ ਦੇ ਚੇਅਰਮੈਨ ਕੇ.ਕੇ. ਵਰਮਾ ਨੇ ਕਿਹਾ ਕਿ ਕੰਪਿਊਟਰ ਹੁਕਮਾਂ ਦੀ ਪਾਲਣਾ ਕਰਦਾ ਹੈ ਅਤੇ ਉਸ ਦੀਆਂ ਗਲਤੀਆਂ ਵੀ ਮਨੁੱਖ ਵੱਲੋਂ ਦਿੱਤੇ ਗਲਤ ਨਿਰਦੇਸ਼ਾਂ ਦਾ ਨਤੀਜਾ ਹੁੰਦੀਆਂ ਹਨ। ਸਿੱਖਿਆ ਸ਼ਾਸਤਰੀ ਭੀਮ ਸੈਨ ਨੇ ਤਕਨੀਕ ‘ਤੇ ਵੱਧ ਰਹੀ ਨਿਰਭਰਤਾ ‘ਤੇ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਸੱਤਿਆ ਪ੍ਰਕਾਸ਼ ਯਾਦਵ, ਮੋਹਿਤ ਸ਼ਰਮਾ, ਪ੍ਰੇਮ ਖੁਰਾਣਾ, ਡਾ. ਬਲਰਾਜ ਸਿੰਘ ਸਿੱਧੂ, ਸੋਹਿਤ ਸ਼ਰਮਾ, ਅਨੁਰਾਧਾ ਮਿੱਤਲ, ਸੰਜੀਵ ਸ਼ਾਦ, ਪਰਮਜੀਤ ਕੋਚਰ ਅਤੇ ਸੁਭਾਸ਼ ਅਰੋੜਾ ਨੇ ਵੀ ਵਿਚਾਰ ਰੱਖੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੂਦਾ ਦੇ ਰੇਲਵੇ ਫਾਟਕ ਦੀ ਚੱਲ ਰਹੀ ਮੁਰੰਮਤ, ਰਸਤਾ ਹੋਇਆ ਬੰਦ ਅਗਲੀ ਖ਼ਬਰ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਸਮਾਧਾਨ ਕੈਂਪ ’ਚ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਵੱਖ-ਵੱਖ ਵਿਭਾਗਾਂ ਨਾਲ ਸੰਬੰ...
Ad Position 24
No active advertisement