08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੇਵਾ ਭਾਰਤੀ ਨੇ ਪਿੰਡ ਸੁਰੇਸ਼ ਵਾਲਾ ਦੇ ਬਾਲ ਸੰਸਕਾਰ ਕੇਂਦਰ ’ਚ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ ਅਤੇ ਬੂਟ ਵੰਡੇ

Ad Position 21
No active advertisement
ਅਜੀਤ ਡੈਸਕ 19-07-2026
ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਸੇਵਾ ਭਾਰਤੀ ਪੰਜਾਬ ਦੇ ਸਹਿਯੋਗ ਅਤੇ ਸੇਵਾ ਭਾਰਤੀ ਫ਼ਾਜ਼ਿਲਕਾ ਵਲੋਂ ਪ੍ਰਧਾਨ ਰਵੀ ਅਰੋੜਾ ਦੀ ਅਗਵਾਈ ਹੇਠ ਪਿੰਡ ਸੁਰੇਸ਼ ਵਾਲਾ ਸਥਿਤ ਬਾਲ ਸੰਸਕਾਰ ਕੇਂਦਰ ਵਿਚ ਇਕ ਵਿਸ਼ੇਸ਼ ਸੇਵਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ ਦਾ ਸਾਮਾਨ ਅਤੇ ਬੂਟ ਵੰਡੇ ਗਏ। ਪ੍ਰੋਗਰਾਮ ਦੌਰਾਨ ਕਿਸ਼ੋਰੀ ਵਿਕਾਸ ਸਹਿ-ਪ੍ਰਮੁੱਖ ਰਮਾ ਭਾਰਤੀ ਸ਼ਰਮਾ ਨੇ ਦੱਸਿਆ ਕਿ ਸੇਵਾ ਭਾਰਤੀ ਸਮਾਜ ਦੇ ਲੋੜਵੰਦ ਵਰਗ ਦੇ ਉਥਾਨ ਲਈ ਵੱਖ-ਵੱਖ ਸੇਵਾ ਪ੍ਰੋਜੈਕਟ ਚਲਾ ਰਹੀ ਹੈ। ਇਨ੍ਹਾਂ ਵਿਚ ਬਾਲ ਸੰਸਕਾਰ ਕੇਂਦਰਾਂ ਰਾਹੀਂ ਬੱਚਿਆਂ ਨੂੰ ਸਿੱਖਿਆ, ਸੰਸਕਾਰ ਅਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਲਈ ਲੋੜੀਂਦੀ ਸਮਗਰੀ ਦੇਣਾ ਸਿਰਫ਼ ਸਹਾਇਤਾ ਨਹੀਂ, ਸਗੋਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਇਕ ਅਹਿਮ ਨਿਵੇਸ਼ ਹੈ। ਸੇਵਾ ਭਾਰਤੀ ਫ਼ਾਜ਼ਿਲਕਾ ਦੇ ਪ੍ਰਧਾਨ ਰਵੀ ਅਰੋੜਾ ਨੇ ਕਿਹਾ ਕਿ ਸੇਵਾ ਭਾਰਤੀ ਦਾ ਮੁੱਖ ਮਕਸਦ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਸੇਵਾ ਪਹੁੰਚਾਉਣਾ ਹੈ। ਸੰਸਥਾ ਸਿੱਖਿਆ, ਸਿਹਤ, ਸੰਸਕਾਰ ਅਤੇ ਸਮਾਜਿਕ ਸੁਧਾਰ ਦੇ ਖੇਤਰ ਵਿਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਦਾ ਸਾਮਾਨ ਮਿਲਣ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ ਅਤੇ ਉਹ ਆਤਮ-ਵਿਸ਼ਵਾਸ ਨਾਲ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਇਸ ਮੌਕੇ ਪਿੰਡ ਸੁਰੇਸ਼ ਵਾਲਾ ਦੇ ਸਰਪੰਚ ਸੁਧੀਰ ਝੀਂਝਾ, ਸੇਵਾ ਭਾਰਤੀ ਦੇ ਸੀਨੀਅਰ ਸਕੱਤਰ ਸੰਜੀਵ ਮੋਂਗਾ, ਕਿਸ਼ੋਰੀ ਵਿਕਾਸ ਸਹਿ-ਪ੍ਰਮੁੱਖ ਰਮਾ ਭਾਰਤੀ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਾਰਿਆਂ ਨੇ ਸੇਵਾ ਭਾਰਤੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੇਵਾ ਕਾਰਜ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਕੋਟ ਦੇ ਖਾਲ ’ਚੋਂ ਅਣਪਛਾਤੀ ਲਾਸ਼ ਬਰਾਮਦ ਅਗਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਦਾ ਸਹੁੰ ਚੁੱਕ ਸਮਾਗਮ 24 ਨੂੰ ਮਸੂਰੀ ਵਿਖੇ ਹੋਵੇਗਾ
Ad Position 24