05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਅੱਖਾਂ ਦੀ ਜਾਂਚ ਅਤੇ ਇਲਾਜ ਲਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 25-07-2026
ਮਮਦੋਟ, 24 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਪੰਜਾਬ ਸਰਕਾਰ ਵਲੋਂ ਅੱਖਾਂ ਦੀ ਜਾਂਚ ਅਤੇ ਇਲਾਜ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਲੱਖੋ ਕੇ ਬਹਿਰਾਮ ਵਿਖੇ ਚਿੱਟੇ ਮੋਤੀਏ ਦੀ ਜਾਂਚ ਅਤੇ ਨੇੜੇ ਦੀਆਂ ਐਨਕਾਂ ਮੁਫਤ ’ਚ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ । ਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਰੇਖਾ ਭੱਟੀ ਐਸ.ਐਮ.ਓ ਸਿਵਲ ਹਸਪਤਾਲ ਮਮਦੋਟ ਦੀ ਅਗਵਾਈ ਵਿਚ, ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਅੱਖਾਂ ਦੇ ਮਾਹਿਰ ਡਾਕਟਰ ਦੀਕਸ਼ਿਤ ਸਿੰਗਲਾ ਵਲੋਂ ਆਪਣੀ ਟੀਮ ਦੇ ਨਾਲ ਇਸ ਕੈਂਪ ਵਿਚ ਆਏ ਲੋਕਾਂ ਦੀਆਂ ਅੱਖਾਂ ਚੈੱਕ ਕਰਕੇ ਲੋੜਵੰਦਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਸਮੇਂ ਐਸ.ਐਮ.ਓ ਡਾ. ਰੇਖਾ ਭੱਟੀ, ਡਾ. ਦੀਕਸ਼ਿਤ ਸਿੰਗਲਾ, ਜਸਵਿੰਦਰ ਸਿੰਘ ਕੌੜਾ, ਗੁਰਮੇਲ ਸਿੰਘ, ਆਸ਼ੂ ਰਾਣੀ, ਸ਼ਿਵਾਨੀ ਸ਼ੁਕਲਾ, ਸੀ.ਐਚ.ਓ ਰਵਿੰਦਰ ਕੌਰ, ਬੀ.ਈ ਅਮਰਜੀਤ ਸਿੰਘ, ਏ.ਐਨ.ਐਮ ਰਵਿੰਦਰ ਕੌਰ, ਸੁਰਿੰਦਰਪਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ‘ਫਰਾਈ ਡੇਅ, ਡਰਾਈ ਡੇਅ’ ਮੁਹਿੰਮ ਅਧੀਨ ਗਤੀਵਿਧੀਆਂ ਕੀਤੀਆਂ ਅਗਲੀ ਖ਼ਬਰ ਅਗਨੀਵੀਰ ਆਰਮੀ ਭਰਤੀ ਵਾਸਤੇ ਫਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ
Ad Position 24
No active advertisement