05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਵਿਧਾਇਕ ਗੋਲਡੀ ਕੰਬੋਜ ਵਲੋਂ ਪਿੰਡ ਮੂਲਿਆਂ ਵਾਲੀ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪ੍ਰਾਜੈਕਟ ਦਾ ਉਦਘਾਟਨ ਪਿੰਡ ਕਮਾਲ ਵਾਲਾ, ਚੱਕ ਡੱਬਵਾਲਾ ਅਤੇ ਜੰਡਵਾਲਾ ਭੀਮੇ ਸ਼ਾਹ ਵਿਖੇ ਲਾਇਬ੍ਰੇਰੀਆਂ ਦਾ ਵੀ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 26-07-2026
ਫ਼ਾਜ਼ਿਲਕਾ, 25 ਜੁਲਾਈ (ਦਵਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਹਲਕੇ ਦੇ ਪਿੰਡ ਮੂਲਿਆ ਵਾਲੀ ਵਿਖੇ 1.52 ਕਰੋੜ ਰੁਪਏ ਦੀ ਲਾਗਤ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਤਿਆਰ ਕੀਤੇ ਗਏ ਅੰਡਰਗਰਾਊਂਡ ਪਾਈਪ ਲਾਈਨ ਪ੍ਰਾਜੈਕਟ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ ਦੇ ਪਿੰਡ ਕਮਾਲ ਵਾਲਾ, ਚੱਕ ਡੱਬਵਾਲਾ ਅਤੇ ਜੰਡਵਾਲਾ ਭੀਮੇ ਸ਼ਾਹ ਵਿਖੇ ਨਵੀਆਂ ਲਾਇਬ੍ਰੇਰੀਆਂ ਦਾ ਵੀ ਉਦਘਾਟਨ ਕਰਕੇ ਇਨ੍ਹਾਂ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਗੋਲਡੀ ਕੰਬੋਜ ਨੇ ਦੱਸਿਆ ਕਿ ਪਿੰਡ ਮੂਲਿਆ ਵਾਲੀ ਲਗਾਤਾਰ ਸੇਮ ਅਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਉਂਦਾ ਸੀ, ਜਿਸ ਨਾਲ ਫ਼ਸਲਾਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੁੰਦਾ ਸੀ। ਇਸ ਸਮੱਸਿਆ ਦੇ ਸਥਾਈ ਹੱਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਗੱਲਬਾਤ ਕਰਕੇ ਤੁਰੰਤ ਪ੍ਰਪੋਜ਼ਲ ਤਿਆਰ ਕਰਵਾਈ ਗਈ ਸੀ। ਸਰਕਾਰ ਨੇ ਮਹਿਜ਼ ਇਕ ਸਾਲ ਦੇ ਅੰਦਰ 1 ਕਰੋੜ 52 ਲੱਖ ਰੁਪਏ ਦੀ ਲਾਗਤ ਨਾਲ ਖੇਤਾਂ ਰਾਹੀਂ ਅੰਡਰਗਰਾਊਂਡ ਪਾਈਪਾਂ ਪਾ ਕੇ ਅਤੇ ਡਿੱਗੀਆਂ ਬਣਾ ਕੇ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਹੋਈ ਬਾਰਸ਼ ਦੌਰਾਨ ਪਿੰਡ ਵਿਚ ਪਾਣੀ ਨਹੀਂ ਖੜਿਆ, ਜੋ ਕਿ ਪਿੰਡ ਵਾਸੀਆਂ ਲਈ ਵੱਡੀ ਰਾਹਤ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਐਫ.ਜਵਾਨ ਦੀ ਕਰੰਟ ਲੱਗਣ ਨਾਲ ਮੌਤ ਅਗਲੀ ਖ਼ਬਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ’ਤੇ ਝੋਨਾ ਲਾ ਕੇ ਪੰਜਾਬ ਕਿਸਾਨ ਯੂਨੀਅਨ ਦਾ ਅਨੋਖਾ ਰੋਸ ਪ੍ਰਦਰਸ਼ਨ * ਕਿਹਾ, ਲੋਕਾਂ ਦੇ ਗੁਜ਼...
Ad Position 24
No active advertisement