ਫ਼ਾਜ਼ਿਲਕਾ, 28 ਜੁਲਾਈ(ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਦਾ ਸਹੁੰ ਚੁੱਕ ਸਮਾਗਮ ਪ੍ਰਧਾਨ ਐਡਵੋਕੇਟ ਅਲੋਕ ਕਟਾਰੀਆ ਦੀ ਪ੍ਰਧਾਨਗੀ ਹੇਠ ਉੱਤਰਾਖੰਡ ਦੇ ਪ੍ਰਸਿੱਧ ਸੈਰ-ਸਪਾਟਾ ਕੇਂਦਰ ਮਸੂਰੀ ਵਿਖੇ ਕਰਵਾਇਆ ਗਿਆ। ਕਲੱਬ ਦੇ ਸੀਨੀਅਰ ਮੈਂਬਰ ਅਤੇ ਇਸ ਪ੍ਰੋਗਰਾਮ ਦੇ ਚੇਅਰਮੈਨ ਐਡਵੋਕੇਟ ਰਿਤੇਸ਼ ਗਗਨੇਜਾ ਦੀ ਦੇਖ-ਰੇਖ ਹੇਠ ਹੋਏ ਇਸ ਸਹੁੰ ਚੁੱਕ ਸਮਾਗਮ ਵਿਚ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਅਤੇ ਉਨ੍ਹਾਂ ਦੀ ਟੀਮ ਨੇ ਨੇਮਬੱਧ ਤਰੀਕੇ ਨਾਲ ਸਹੁੰ ਚੁੱਕੀ। ਇਸ ਪ੍ਰੋਗਰਾਮ ’ਚ ਲਾਇਨਜ਼ ਜ਼ਿਲ੍ਹਾ 321-ਐੱਫ ਦੇ ਪੂਰਵ ਜ਼ਿਲ੍ਹਾ ਗਵਰਨਰ ਪੀ.ਆਰ. ਜੈਰਥ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਸਾਬਕਾ ਜ਼ਿਲ੍ਹਾ ਗਵਰਨਰ ਹਰੀਸ਼ ਦੁਆ ਅਤੇ ਉਪ ਜ਼ਿਲ੍ਹਾ ਗਵਰਨਰ ਸ਼ਸ਼ੀ ਕੁਮਾਰ ਰਾਣਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਰੀਕ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮਮਤਾ ਗਗਨੇਜਾ ਵਲੋਂ ਪ੍ਰਾਰਥਨਾ ਪੜ੍ਹ ਕੇ ਕੀਤੀ ਗਈ, ਜਦਕਿ ਸੁਨੀਤਾ ਸਚਦੇਵਾ ਨੇ ਰਾਸ਼ਟਰੀ ਗਾਣ ਪੇਸ਼ ਕੀਤਾ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਐਡਵੋਕੇਟ ਰਿਤੇਸ਼ ਗਗਨੇਜਾ ਨੇ ਸਮਾਗਮ ’ਚ ਪਹੁੰਚੇ ਸਮੂਹ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਲਾਇਨਜ਼ ਕਲੱਬ ਵਿਸ਼ਾਲ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕਲੱਬ ਦੇ ਸਕੱਤਰ ਸੰਜੀਵ ਗਰੋਵਰ ਨੇ ਕਲੱਬ ਵਲੋਂ ਕੀਤੇ ਗਏ ਕੰਮਾਂ ਅਤੇ ਭਵਿੱਖ ਵਿਚ ਲਗਾਏ ਜਾਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਪ ਜ਼ਿਲ੍ਹਾ ਗਵਰਨਰ ਸ਼ਸ਼ੀ ਕੁਮਾਰ ਰਾਣਾ ਨੇ ਇਸ ਵਾਰ ਕਲੱਬ ’ਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੂੰ ਲਾਇਨਜ਼ ਕਲੱਬ ਦੇ ਇਤਿਹਾਸ ਬਾਰੇ ਦੱਸਦਿਆਂ ਉਨ੍ਹਾਂ ਨੂੰ ਨੇਮਬੱਧ ਸਹੁੰ ਚੁਕਾ ਕੇ ਕਲੱਬ ਦੇ ਮੈਂਬਰ ਵਜੋਂ ਸ਼ਾਮਿਲ ਕਰਵਾਇਆ। ਇਸ ਤੋਂ ਬਾਅਦ ਪੂਰਵ ਜ਼ਿਲ੍ਹਾ ਗਵਰਨਰ ਹਰੀਸ਼ ਦੁਆ ਨੇ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ, ਸਕੱਤਰ ਸੰਜੀਵ ਗਰੋਵਰ, ਕੈਸ਼ੀਅਰ ਨੀਰਜ ਸ਼ਰਮਾ, ਪ੍ਰੋਜੈਕਟ ਸਕੱਤਰ ਪ੍ਰਿੰਸੀਪਲ ਅਸ਼ਵਨੀ ਅਹੂਜਾ ਅਤੇ ਉਨ੍ਹਾਂ ਦੀ ਟੀਮ ਨੂੰ ਉਨ੍ਹਾਂ ਦੇ ਅਹੁਦਿਆਂ ਦੀ ਸਹੁੰ ਚੁਕਾਈ। ਇਸ ਮੌਕੇ ਕਲੱਬ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਰੇਖਾ ਸ਼ਰਮਾ ਵਲੋਂ ਸ਼ਾਨਦਾਰ ਅੰਦਾਜ਼ ਵਿਚ ‘ਨੀਲਮ ਘਰ’ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਦੇ ਕੋ-ਚੇਅਰਮੈਨ ਪ੍ਰਦੀਪ ਜਸੂਜਾ ਅਤੇ ਗੌਰਵ ਸਪੜਾ ਸਨ, ਜਦਕਿ ਮੰਚ ਸੰਚਾਲਨ ਨਰਿੰਦਰ ਸਚਦੇਵਾ ਅਤੇ ਇੰਜੀ. ਪ੍ਰਦੀਪ ਸੇਠੀ ਨੇ ਕੀਤਾ। ਇਸ ਮੌਕੇ ਓ.ਪੀ. ਸਚਦੇਵਾ, ਵਿਨੋਦ ਸਚਦੇਵਾ, ਐਡਵੋਕੇਟ ਸ਼ੇਖਰ ਛਾਬੜਾ, ਸਤੀਸ਼ ਸਚਦੇਵਾ, ਇੰਜੀ. ਨਰੇਸ਼ ਜੁਨੇਜਾ, ਅਜੇ ਨਾਰੰਗ, ਸੁਨੀਲ ਰਾਣਾ, ਪਵਨ ਬਜਾਜ, ਰਾਜੇਸ਼ ਗੋਇਲ, ਡਾ. ਮਨੋਜ ਨਾਰੰਗ, ਸੁਰਿੰਦਰ ਕਾਲੜਾ, ਦੀਪਕ ਵਾਟਸ, ਡਾ. ਦਿਨੇਸ਼ ਕਟਾਰੀਆ, ਗੋਲਡੀ ਲੂਥਰਾ, ਕ੍ਰਿਸ਼ਨ ਗਰੋਵਰ, ਸੰਜੀਵ ਗਗਨੇਜਾ, ਸੁਭਾਸ਼ ਕਟਾਰੀਆ, ਰਿਸ਼ਭ ਮੋਂਗਾ, ਕੁਲਦੀਪ ਗਰੋਵਰ, ਨਵੀਨ ਮਿਗਲਾਨੀ, ਆਸ਼ੀਸ਼ ਸ਼ਰਮਾ, ਐਡਵੋਕੇਟ ਮਨਿੰਦਰ ਸਿੰਘ, ਅਮਿੱਤ ਬਾਂਸਲ, ਰਮਨ ਸਚਦੇਵਾ, ਦਿਨੇਸ਼ ਗੋਇਲ, ਜਿੰਮੀ ਵਰਮਾ ਆਦਿ ਨੇ ਪਰਿਵਾਰਾਂ ਸਮੇਤ ਹਿੱਸਾ ਲਿਆ।