12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪ੍ਰੋ. ਤੇਜਵੀਰ ਸਿੰਘ ਬਰਾੜ ਦੀ ਹਾਜ਼ਰੀ ’ਚ ਹਲਕੇ ਦੇ ਕਈ ਪਿੰਡਾਂ ਦੇ ਸਰਪੰਚਾਂ ਨੇ ਸ਼ਿਵ ਲਾਲ ਡੋਡਾ ਦੇ ਪਰਿਵਾਰ ਨੂੰ ਦਿੱਤਾ ਸਮਰਥਨ

Ad Position 21
No active advertisement
ਅਜੀਤ ਡੈਸਕ 29-07-2026
ਅਬੋਹਰ, 28 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਪ੍ਰੋ. ਤੇਜਵੀਰ ਸਿੰਘ ਬਰਾੜ ਦੀ ਹਾਜ਼ਰੀ ਵਿਚ ਹੋਈ ਇਕ ਅਹਿਮ ਮੀਟਿੰਗ ਦੌਰਾਨ ਬੱਲੂਆਣਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਇਤੀ ਨੁਮਾਇੰਦਿਆਂ, ਪਤਵੰਤੇ ਵਿਅਕਤੀਆਂ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਸੀਨੀਅਰ ਆਗੂਆਂ ਨੇ ਸਮਾਜਸੇਵੀ ਸ਼ਿਵ ਲਾਲ ਡੋਡਾ ਦੇ ਪਰਿਵਾਰ ਦਾ ਪਾਰਟੀ ਵਿਚ ਜੁੜਨ ’ਤੇ ਸਵਾਗਤ ਕਰਦੇ ਹੋਏ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਮੀਟਿੰਗ ਵਿਚ ਹਲਕੇ ਦੇ ਵਿਕਾਸ, ਲੋਕ ਭਲਾਈ ਦੇ ਮੁੱਦਿਆਂ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਾਰੇ ਸਰਪੰਚਾਂ ਅਤੇ ਆਗੂਆਂ ਨੇ ਇੱਕਜੁੱਟ ਹੋ ਕੇ ਸ਼ਿਵ ਲਾਲ ਡੋਡਾ ਦੀ ਨੂੰਹ ਡਾ. ਸੁਹਾਨੀ ਡੋਡਾ ਦੀ ਅਗਵਾਈ ’ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰੇ ਮਿਲ ਕੇ ਕੰਮ ਕਰਨਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪ੍ਰੋਫੈਸਰ ਤੇਜਵੀਰ ਸਿੰਘ ਬਰਾੜ ਤੋਂ ਇਲਾਵਾ ਬੱਲੂਆਣਾ ਪਿੰਡ ਤੋ ਸਰਪੰਚ ਮਾਸਟਰ ਭਜਨ ਲਾਲ, ਆਲਮਗੜ੍ਹ ਤੋਂ ਸਰਪੰਚ ਜਗੀਰ ਸਿੰਘ ਹਾਂਡਾ, ਢਾਣੀ ਕਿੱਕਰ ਖੇੜਾ ਤੋਂ ਸਰਪੰਚ ਮਹਾਂਵੀਰ, ਸ਼ੇਰੇਵਾਲਾ ਤੋਂ ਸਰਪੰਚ ਗੌਤਮ ਮੇਘਵਾਲ, ਨਰਾਇਣਪੁਰਾ ਤੋਂ ਸਰਪੰਚ ਗੁਰਲਾਭ ਸਰਾਂ, ਚੱਕ ਰਾਧੇਵਾਲਾ ਤੋਂ ਸਰਪੰਚ ਗੌਰਵ ਵਧਵਾ, ਰਾਮਗੜ੍ਹ ਤੋਂ ਸਰਪੰਚ ਵਿਵੇਕ ਸਹਾਰਨ, ਢਾਬਾ ਕੋਕਰੀਆਂ ਤੋਂ ਸਰਪੰਚ ਸੰਤੋਖ ਸਿੰਘ, ਮਲੂਕਪੁਰ ਤੋਂ ਸਰਪੰਚ ਜਸਵਿੰਦਰ ਬਰਾੜ, ਵਜੀਦਪੁਰ ਤੋਂ ਸਰਪੰਚ ਬੂਟਾ ਸਿੰਘ ਬਰਾੜ, ਭੰਗਾਲਾਂ ਤੋਂ ਸਰਪੰਚ ਸਤਪਾਲ ਸਿੰਘ, ਚਿਰਾਗ਼ ਢਾਣੀ ਤੋਂ ਸਰਪੰਚ ਗੁਰਜਿੰਦਰ ਸਿੰਘ, ਰਾਮਪੁਰਾ ਤੋਂ ਹਰਪ੍ਰੀਤ ਸਿੰਘ, ਗੁਰਮੀਤ ਬਰਾੜ ਆਜ਼ਮ ਵਾਲਾ, ਪ੍ਰਭਜੋਤ ਸਿੰਘ ਆਜਮਵਾਲਾ, ਜਗਦੇਵ ਸਿੰਘ ਭੰਗਾਲਾ, ਅਮਰਬੀਰ ਸਿੰਘ ਮਲੂਕਪੁਰ, ਹਰਮੀਤ ਸਿੰਘ ਢਾਣੀ ਚਿਰਾਗ਼, ਗੁਰਕੀਰਤ ਬਰਾੜ ਚੱਕ ਸ਼ੇਰੇਵਾਲਾ, ਮਨਿੰਦਰ ਪੂਨੀਆ ਆਦਿ ਵੱਖ-ਵੱਖ ਪਿੰਡਾਂ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪਬਲਿਕ ਸਕੂਲ ਅਬੋਹਰ ਦੇ ਵਿਦਿਆਰਥੀ ਜ਼ੋਨਲ ਸ਼ਤਰੰਜ ਟੂਰਨਾਮੈਂਟ ’ਚ ਅੱਵਲ ਅਗਲੀ ਖ਼ਬਰ ਲਾਇਨਜ਼ ਕਲੱਬ ਵਿਸ਼ਾਲ ਨੇ ਸਹੁੰ ਚੁੱਕ ਸਮਾਗਮ ਕਰਵਾਇਆ ਅਸ਼ੋਕ ਵਾਟਸ ਅਤੇ ਉਨ੍ਹਾਂ ਦੀ ਟੀਮ ਨੇ ਵਿਧੀਵਤ ਸਹੁੰ ਚੁੱਕੀ
Ad Position 24