06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਲਾਲਾਬਾਦ ਦੇ ਸਾਰੇ ਮੰਦਰਾਂ ਤੇ ਗਊਸ਼ਾਲਾਵਾਂ ਵਿਚ ਸ਼ਰਧਾ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ

ਜਲਾਲਾਬਾਦ, 5 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ ਦੇ ਸਾਰੇ ਮੰਦਰਾਂ, ਗਊਸ਼ਾਲਾਵਾਂ ਅਤੇ ਕਈ ਹੋਰ ਥਾਵਾਂ ’ਤੇ ਜਲਾਲਾਬਾਦ ਵਾਸੀਆਂ ਵਲੋਂ ਬੜੀ ਧੂਮ ਧਾਮ ਦੇ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਹਰ ਮੰਦਰ ਨੂੰ ਬਹੁਤ ਹੀ ਸੋਹਣਾ ਸ਼ਿੰਗਾਰਿਆ ਗਿਆ ਸੀ ਅਤੇ ਮੰਦਰਾਂ ਵਿਚ ਬਿਜਲਈ ਲਾਈਟਾਂ ਦੇ ਨਾਲ ਖ਼ੂਬ ਰੌਸ਼ਨੀ ਕੀਤੀ ਗਈ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਜਲਾਲਾਬਾਦ, 5 ਸਤੰਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ ਦੇ ਸਾਰੇ ਮੰਦਰਾਂ, ਗਊਸ਼ਾਲਾਵਾਂ ਅਤੇ ਕਈ ਹੋਰ ਥਾਵਾਂ ’ਤੇ ਜਲਾਲਾਬਾਦ ਵਾਸੀਆਂ ਵਲੋਂ ਬੜੀ ਧੂਮ ਧਾਮ ਦੇ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਹਰ ਮੰਦਰ ਨੂੰ ਬਹੁਤ ਹੀ ਸੋਹਣਾ ਸ਼ਿੰਗਾਰਿਆ ਗਿਆ ਸੀ ਅਤੇ ਮੰਦਰਾਂ ਵਿਚ ਬਿਜਲਈ ਲਾਈਟਾਂ ਦੇ ਨਾਲ ਖ਼ੂਬ ਰੌਸ਼ਨੀ ਕੀਤੀ ਗਈ ਸੀ। ਮੰਦਰਾਂ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਦੇ ਨਾਲ ਸੰਬੰਧਿਤ ਘਟਨਾਵਾਂ ਦਾ ਮੰਦਰਾਂ ਵਿਚ ਝਾਕੀਆਂ ਦੇ ਰਾਹੀ ਬਹੁਤ ਹੀ ਸੁੰਦਰ ਵਖਿਆਨ ਕੀਤਾ ਗਿਆ ਸੀ।ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਮੰਦਰਾਂ ਵਿਚ ਹੋ ਰਹੇ ਭਜਨ-ਕੀਰਤਨ ਅਤੇ ਧਾਰਮਿਕ ਸਮਾਗਮਾਂ ਵਿਚ ਹਿੱਸਾ ਲਿਆ। ਜਨਮ ਅਸ਼ਟਮੀ ਦੇ ਚੱਲਦਿਆਂ ਸ਼ਹਿਰ ਵਿਚ ਦਿਨ ਭਰ ਤਿਉਹਾਰ ਵਰਗਾ ਮਾਹੌਲ ਰਿਹਾ। ਜਨਮ-ਅਸ਼ਟਮੀ ਦੇ ਸਮਾਗਮਾਂ ਵਿਚ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਵੀ ਹਿੱਸਾ ਲਿਆ ਅਤੇ ਵੱਖ-ਵੱਖ ਮੰਦਰਾਂ ਵਿਚ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅੰਕੁਸ਼ ਮੁਟਨੇਜਾ, ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਪ੍ਰਦੀਪ ਚੁੱਘ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਜੱਜ ਦਰਗਨ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਜੀਵ ਬਜਾਜ, ਅੰਕਿਤ ਕਟਾਰੀਆ, ਸੋਨੂੰ ਧਮੀਜਾ, ਤਮਨ ਕਮੀਰੀਆ, ਦਰਸ਼ਨ ਸਾਮਾ, ਬਿੱਲਾ ਬਘੋਰੀਆ, ਟਿਕਣ ਪਰੂਥੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਅਧਿਆਪਕ ਦਿਵਸ ’ਤੇ ਬੈਡਮਿੰਟਨ ਜੇਤੂਆਂ ਅਤੇ ਅਧਿਆਪਕਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਰਿਟਾਇਰਡ ਅਫ਼ਸਰ ਐਸੋਸੀਏਸ਼ਨ ਵਲੋਂ ਅੱਜ ਸ੍ਰੀ ਗੀਤਾ ਮੰਦਰ ’ਚ ਵੰਡਿਆ ਜਾਵੇਗਾ ਰਾਸ਼ਨ
Ad Position 24