25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਲੇਖਕ ਜੱਜ ਸੰਧੂ ਨੇ ਆਪਣੀ ਪੁਸਤਕ ‘ਮਹਿਕਦਾ ਗੁਲਾਬ’ ਪ੍ਰੋਫ਼ੈੈਸਰ ਗੁਰਭਜਨ ਸਿੰਘ ਗਿੱਲ ਨੂੰ ਕੀਤੀ ਭੇਟ

ਮੰਡੀ ਅਰਨੀਵਾਲਾ, 24 ਸਤੰਬਰ, (ਨਿਸ਼ਾਨ ਸਿੰਘ ਮੋਹਲ਼ਾ)- ਪੰਜਾਬੀ ਲੋਕ ਗਾਇਕ ਤੇ ਲੇਖਕ ਜੱਜ ਸੰਧੂ ਰਚਿਤ ਪੁਸਤਕ ਸੂਫ਼ੀ ਸੰਤ ਫ਼ਕੀਰ ਬਾਬਾ ਬੁੱਲ੍ਹੇਸ਼ਾਹ ਦੀ ਭਾਰਤੀ ਪੰਜਾਬ ਵਿਚ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਖੇ ਬਣੀ ਯਾਦਗਾਰ ਬਾਰੇ ਕਿਤਾਬ ‘ਮਹਿਕਦਾ ਗੁਲਾਬ’ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਟ ਕੀਤੀ ਗਈ।

Ad Position 21
No active advertisement
ਲੇਖਕ ਜੱਜ ਸਿੰਘ ਸੰਧੂ ਤੇ ਫ਼ਿਲਮਸਾਜ਼ ਪ੍ਰੀਤ ਸਿੱਧੂ ਪੁਸਤਕ ਮਹਿਕਦਾ ਗੁਲਾਬ ਪ੍ਰੋਫ਼ੈਸਰ ਗੁਰਭਜਨ ਸਿੰਘ ਗਿੱਲ ਨੂੰ ਭੇਟ ਕਰਦੇ ਹੋਏ। ਤਸਵੀਰ-ਨਿਸ਼ਾਨ ਸਿੰਘ ਮੋਹਲ਼ਾ 25-09-2026
ਮੰਡੀ ਅਰਨੀਵਾਲਾ, 24 ਸਤੰਬਰ, (ਨਿਸ਼ਾਨ ਸਿੰਘ ਮੋਹਲ਼ਾ)- ਪੰਜਾਬੀ ਲੋਕ ਗਾਇਕ ਤੇ ਲੇਖਕ ਜੱਜ ਸੰਧੂ ਰਚਿਤ ਪੁਸਤਕ ਸੂਫ਼ੀ ਸੰਤ ਫ਼ਕੀਰ ਬਾਬਾ ਬੁੱਲ੍ਹੇਸ਼ਾਹ ਦੀ ਭਾਰਤੀ ਪੰਜਾਬ ਵਿਚ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਖੇ ਬਣੀ ਯਾਦਗਾਰ ਬਾਰੇ ਕਿਤਾਬ ‘ਮਹਿਕਦਾ ਗੁਲਾਬ’ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਨੂੰ ਭੇਟ ਕੀਤੀ ਗਈ। ਪ੍ਰੋਫ਼ੈਸਰ ਨੇ ਕਿਹਾ ਹੈ ਕਿ ਬਾਬਾ ਬੁੱਲ੍ਹੇ ਸ਼ਾਹ ਸਾਡੀ ਸਾਂਝੀ ਪੰਜਾਬੀ ਲੋਕ ਵਿਰਾਸਤ ਦੇ ਉੱਚੇ ਮੀਨਾਰ ਹਨ। ਉਨ੍ਹਾਂ ਦੀ ਯਾਦ ਵਿਚ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਖੇ ਬਣੀ ਯਾਦਗਾਰ ਦੇ ਹਵਾਲੇ ਨਾਲ ਇਹ ਕਿਤਾਬ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਪੁਲ ਦਾ ਯਾਦਗਾਰੀ ਕੰਮ ਕਰੇਗੀ। ਪੰਜਾਬੀ ਲੋਕ ਗਾਇਕ ਜੱਜ ਸੰਧੂ ਨੇ ਦੱਸਿਆ ਕਿ ਇਸ ਕਿਤਾਬ ਨੂੰ ਲਿਖਣ ਦੀ ਰੀਝ ਮੇਰੇ ਮਨ ’ਚ ਬਚਪਨ ਤੋਂ ਹੀ ਸੀ ਪਰ ਮੇਰੇ ਮਿੱਤਰ ਪ੍ਰੀਤ ਸਿੱਧੂ ਦੀ ਪ੍ਰੇਰਨਾ ਇਹ ਕਾਰਜ ਕਰਵਾ ਸਕੀ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਚ ਹੁੰਦੇ ਬਾਬਾ ਬੁੱਲ੍ਹੇ ਸ਼ਾਹ ਮੇਲੇ ਬਾਰੇ ਤਾਂ ਜਗਦੇਵ ਸਿੰਘ ਜੱਸੋਵਾਲ ਤੋਂ ਸੁਣਿਆ ਹੋਇਆ ਸੀ ਪਰ ਇਸ ਕਿਤਾਬ ਰਾਹੀਂ ਮੇਲੇ ਦੀ ਇਤਿਹਾਸਿਕਤਾ ਤੇ ਪਿਛਵਾੜੇ ਬਾਰੇ ਵਧੀਆ ਜਾਣਕਾਰੀ ਮਿਲੀ ਹੈ। ਜੱਜ ਸੰਧੂ ਨਾਲ ਆਏ ਉਸ ਦੇ ਮਿੱਤਰ ਅਤੇ ਨੌਜਵਾਨ ਫ਼ਿਲਮ ਸਾਜ਼ ਪ੍ਰੀਤ ਸਿੰਧੂ ਨੇ ਦੱਸਿਆ ਕਿ ਜੱਜ ਸੰਧੂ ਦੀ ਆਵਾਜ਼ ਵਿਚ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਵਾਸੀ ਲੇਖਕ ਸੁਰਜੀਤ ਸਿੰਘ ਸਿੱਧੂ ਦੇ ਲਿਖੇ ਦੋ ਗੀਤ ਇਮਦਾਦ ਅਲੀ ਦੇ ਸੰਗੀਤ ਨਿਰਦੇਸ਼ਨ ਵਿਚ ਰਿਲੀਜ਼ ਹੋ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਰਧਾਲੂਆਂ ਨੇ ਭਜਨਾਂ ਰਾਹੀਂ ਬਾਬਾ ਸ਼ਿਆਮ ਦੀ ਮਹਿਮਾ ਦਾ ਕੀਤਾ ਗੁਣਗਾਨ ਅਗਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਵਿਖੇ ਧੂਮਧਾਮ ਨਾਲ ਮਨਾਇਆ ਐਨ.ਐੱਸ.ਐੱਸ. ਦਿਵਸ
Ad Position 24