ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਰਧਾਲੂਆਂ ਨੇ ਭਜਨਾਂ ਰਾਹੀਂ ਬਾਬਾ ਸ਼ਿਆਮ ਦੀ ਮਹਿਮਾ ਦਾ ਕੀਤਾ ਗੁਣਗਾਨ
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਘੁਮਿਹਾਰ ਮੁਹੱਲਾ ਸਥਿਤ ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ੍ਰੀ ਸ਼ਿਆਮ ਜਾਗਰਣ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਬਾਬਾ ਸ੍ਰੀ ਸ਼ਿਆਮ ਦੇ ਦਰਸ਼ਨ ਕੀਤੇ ਅਤੇ ਭਜਨ ਕੀਰਤਨ ਦਾ ਅਨੰਦ ਮਾਣਿਆ।
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਘੁਮਿਹਾਰ ਮੁਹੱਲਾ ਸਥਿਤ ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿਖੇ ਸ੍ਰੀ ਸ਼ਿਆਮ ਜਾਗਰਣ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਬਾਬਾ ਸ੍ਰੀ ਸ਼ਿਆਮ ਦੇ ਦਰਸ਼ਨ ਕੀਤੇ ਅਤੇ ਭਜਨ ਕੀਰਤਨ ਦਾ ਅਨੰਦ ਮਾਣਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕਾਂ ਤੇ ਕਲਾਕਾਰਾਂ ਵਲੋਂ ਬਾਬਾ ਸ੍ਰੀ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਸਮੁੱਚਾ ਮੰਦਰ ਪਰਿਸਰ ਭਗਤੀ ਰੰਗ ਵਿਚ ਰੰਗਿਆ ਗਿਆ। ਸਿੰਗਰ ਸੁਨੀਤਾ ਬਾਗੜੀ, ਸੁਰਿੰਦਰ ਚੰਚਲ, ਸੁਮਿਤ ਭਾਰਦਵਾਜ, ਪੰਡਿਤ ਕਿਸ਼ੋਰ ਲਾਲ, ਰਵਿੰਦਰ ਕੁਮਾਰ, ਲੋਕੇਸ਼ ਸ਼ਰਮਾ, ਸਾਬਕਾ ਨਗਰ ਨਿਗਮ ਕੌਂਸਲਰ ਪੁਨੀਤ ਅਰੋੜਾ, ਸ੍ਰੀ ਸ਼ਿਆਮ ਸਖੀ ਮੰਡਲ ਤੋਂ ਇਲਾਵਾ ਹੋਰ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮੰਦਰ ਮੈਨੇਜਿੰਗ ਕਮੇਟੀ ਵਲੋਂ ਜਾਗਰਣ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਮੂਹ ਕਲਾਕਾਰਾਂ, ਸ਼ਰਧਾਲੂਆਂ, ਸੇਵਾਦਾਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।