ਮੀਰਾ ਨਰਸਿੰਗ ਕਾਲਜ ’ਚ ‘ਪੌਸ਼ਟਿਕ ਆਹਾਰ, ਸਿਹਤਮੰਦ ਜੀਵਨ’ ਸਬੰਧੀ ਗਤੀਵਿਧੀ ਕਰਵਾਈ
ਅਬੋਹਰ, 6 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਨਰਸਿੰਗ ਕਾਲਜ ਵਿਚ ਬੀ. ਐੱਸ.
ਅਬੋਹਰ, 6 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਨਰਸਿੰਗ ਕਾਲਜ ਵਿਚ ਬੀ. ਐੱਸ. ਸੀ ਨਰਸਿੰਗ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਨਿਊਟ੍ਰੀਸ਼ਨ ਲੈਬ ਵਿਚ ‘ਪੌਸ਼ਟਿਕ ਆਹਾਰ, ਸਿਹਤਮੰਦ ਜੀਵਨ’ ਵਿਸ਼ੇ ਤਹਿਤ ਵਿਸ਼ੇਸ਼ ਪੋਸ਼ਣ ਸੰਬੰਧੀ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਪੌਸ਼ਟਿਕ ਛੋਲੇਆਂ ਦੀ ਚਾਟ ਤਿਆਰ ਕੀਤੀ ਅਤੇ ਇਸ ਦੇ ਪੋਸ਼ਣ ਅਤੇ ਸਿਹਤ ਸੰਬੰਧੀ ਲਾਭਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਗਤੀਵਿਧੀ ਕਲਾਸ ਇੰਚਾਰਜ ਮੈਡਮ ਰਤਨਜੋਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੇ ਆਯੋਜਨ ਅਤੇ ਮਾਰਗਦਰਸ਼ਨ ਵਿਚ ਨਿਊਟ੍ਰੀਸ਼ਨ ਅਧਿਆਪਕਾਂ ਰਾਜ ਰਾਣੀ, ਰਿੰਕੀ ਰਾਣੀ ਅਤੇ ਮਨੀ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਉਚਿੱਤ ਪੋਸ਼ਣ ਮਰੀਜ਼ ਦੀ ਸਿਹਤਯਾਬੀ, ਰੋਗਾਂ ਨਾਲ ਲੜਨ ਦੀ ਸਮਰੱਥਾ ਅਤੇ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ.ਰਾਮ ਸਵਰੂਪ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਵਿਹਾਰਕ ਗਿਆਨ, ਟੀਮ ਭਾਵਨਾ ਅਤੇ ਸਿਹਤ ਸਿੱਖਿਆ ਪ੍ਰਦਾਨ ਕਰਨ ਦੀ ਸਮਰੱਥਾ ਦਾ ਵਿਕਾਸ ਕਰਦੀਆਂ ਹਨ। ਵਾਈਸ ਪ੍ਰਿੰਸੀਪਲ ਡਾ.ਰਹੀਸ਼ ਚੰਦ ਨੇ ਕਿਹਾ ਕਿ ਨਰਸਿੰਗ ਵਿਦਿਆਰਥੀਆਂ ਲਈ ਪੋਸ਼ਣ ਦਾ ਵਿਹਾਰਕ ਗਿਆਨ ਬਹੁਤ ਜ਼ਰੂਰੀ ਹੈ, ਕਿਉਂਕਿ ਹਸਪਤਾਲ ਅਤੇ ਭਾਈਚਾਰਕ ਪੱਧਰ ’ਤੇ ਨਰਸ ਮਰੀਜ਼ ਦੀਆਂ ਖ਼ੁਰਾਕ ਸੰਬੰਧੀ ਲੋੜਾਂ ਨੂੰ ਸਮਝਣ ਅਤੇ ਉਸ ਨੂੰ ਉਚਿੱਤ ਪੋਸ਼ਣ ਸੰਬੰਧੀ ਸਲਾਹ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਜਗਮਿੰਦਰ ਕੌਰ, ਸਰੋਜ ਰਾਣੀ, ਰੋਹਿਤ ਨਾਗਪਾਲ, ਤਿਰਲੋਕ ਸਿੰਘ, ਵਿਜੈ ਕੁਮਾਰ, ਮੰਗਤ ਰਾਜਪੂਤ, ਆਦਿਤੀ, ਸਵਪਨਪ੍ਰੀਤ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ ਸਮੇਤ ਕਾਲਜ ਦਾ ਸਟਾਫ਼ ਹਾਜ਼ਰ ਸੀ।