06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅਬੋਹਰ ’ਚ ਗੋਲੀਕਾਂਡ ਦੇ ਦੋਸ਼ੀ ਤੇ ‘ਆਪ’ ਆਗੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੀੜਤ ਪਰਿਵਾਰ ਤੇ ਵਾਲਮੀਕਿ ਸਮਾਜ ਨੇ ਲਗਾਇਆ ਧਰਨਾ

ਅਬੋਹਰ, 6 ਅਕਤੂਬਰ(ਵਿਵੇਕ ਹੂੜੀਆ)-ਅਬੋਹਰ ਦੇ ਸੰਤ ਨਗਰ ਵਿਖੇ ਬੀਤੇ ਦਿਨੀਂ ਧਰਮਸ਼ਾਲਾ ਦੇ ਬਾਹਰ ਇਕ ਨੌਜਵਾਨ ’ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਪਰਿਵਾਰ ਅਤੇ ਵਾਲਮੀਕਿ ਸਮਾਜ ਵਲੋਂ ਸ਼ਹਿਰ ਦੇ ਸਦਰ ਬਾਜ਼ਾਰ ਦੇ ਬਾਹਰ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

Ad Position 21
No active advertisement
ਅਜੀਤ ਡੈਸਕ 07-10-2026
ਅਬੋਹਰ, 6 ਅਕਤੂਬਰ(ਵਿਵੇਕ ਹੂੜੀਆ)-ਅਬੋਹਰ ਦੇ ਸੰਤ ਨਗਰ ਵਿਖੇ ਬੀਤੇ ਦਿਨੀਂ ਧਰਮਸ਼ਾਲਾ ਦੇ ਬਾਹਰ ਇਕ ਨੌਜਵਾਨ ’ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਪਰਿਵਾਰ ਅਤੇ ਵਾਲਮੀਕਿ ਸਮਾਜ ਵਲੋਂ ਸ਼ਹਿਰ ਦੇ ਸਦਰ ਬਾਜ਼ਾਰ ਦੇ ਬਾਹਰ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ’ਚ ਸ਼ਹਿਰ ਦੀ ਸਫ਼ਾਈ ਸੇਵਕ ਯੂਨੀਅਨ ਦੇ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਪੀੜਤ ਅਜੇ ਕੁਮਾਰ ਦੇ ਭਰਾ ਆਕਾਸ਼ ਉਰਫ਼ ਭਾਲੂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਇਕ ਨੌਜਵਾਨ ਸਾਗਰ ਨੇਪਾਲੀ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਹੈ, ਪਰ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਦੋਸ਼ੀ ਨੇ ਸ਼ਹਿਰ ਦੇ ਇਕ ਮੌਜੂਦਾ ‘ਆਪ’ ਆਗੂ ਦੀ ਸ਼ਹਿ ’ਤੇ ਹੀ ਗੋਲੀ ਚਲਾਈ ਸੀ। ਭਾਲੂ ਨੇ ਦੱਸਿਆ ਕਿ ਚੋਣਾਂ ਦੌਰਾਨ ਪੁਲਿਸ ਨੇ ਉਸ ’ਤੇ ਬਿਨਾਂ ਜਾਂਚ ਕੀਤੇ ਝੂਠਾ ਪਰਚਾ ਦਰਜ ਕੀਤਾ ਸੀ, ਜਦਕਿ ਹੁਣ ਉਸ ਦੇ ਭਰਾ ਨੂੰ ਗੋਲੀ ਲੱਗਣ ਦੇ ਬਾਵਜੂਦ ਨਾ ਤਾਂ ਮੁੱਖ ਦੋਸ਼ੀ ਨੂੰ ਫੜਿਆ ਗਿਆ ਹੈ ਅਤੇ ਨਾ ਹੀ ਗੋਲੀ ਚਲਾਉਣ ਲਈ ਉਕਸਾਉਣ ਵਾਲੇ ‘ਆਪ’ ਆਗੂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਤ ਨਗਰ ਦੀ ਇਕ ਧਰਮਸ਼ਾਲਾ ’ਚ ਉਕਤ ‘ਆਪ’ ਆਗੂ ਸ਼ੈੱਡ ਬਣਵਾਉਣਾ ਚਾਹੁੰਦਾ ਸੀ, ਜਿਸ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਸਮਾਨ ਚੁਕਵਾ ਦਿੱਤਾ ਸੀ। ਇਸੇ ਰੰਜਸ਼ ਤਹਿਤ ਆਗੂ ਨੇ ਇਹ ਘਟਨਾ ਕਰਵਾਈ ਹੈ। ਗੈਂਗਸਟਰ ਵਿਸ਼ਾਲ ਪਚਾਰ ਵਲੋਂ ਵੀਡੀਓ ਰਾਹੀਂ ਧਮਕੀਆਂ ਦੇਣ ਦੇ ਸਵਾਲ ’ਤੇ ਭਾਲੂ ਨੇ ਸਪਸ਼ਟ ਕੀਤਾ ਕਿ ਉਹ ਵਿਸ਼ਾਲ ਪਚਾਰ ਨੂੰ ਜਾਣਦੇ ਵੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਉਸ ਨਾਲ ਕੋਈ ਲੈਣ-ਦੇਣ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਗੋਲੀ ਚਲਾਉਣ ਵਾਲੇ ਦੋਸ਼ੀ ਦੇ ਨਾਲ-ਨਾਲ ਸਾਜ਼ਿਸ਼ ਘਾੜੇ ‘ਆਪ’ ਨੇਤਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦਫ਼ਤਰ ਮੂਹਰੇ ਧਰਨਾ ਲਗਾ ਕਿਸਾਨਾਂ ਨੇ ਰੋਕੀ ਦਫ਼ਤਰ ਦੀ ਆਵਾਜਾਈ ਅਗਲੀ ਖ਼ਬਰ ਪਿੰਡ ਰਾਮ ਸੁਖਪੁਰਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24