06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਜਲਾਲਾਬਾਦ ,6 ਅਕਤੂਬਰ (ਜਤਿੰਦਰ ਪਾਲ ਸਿੰਘ)-ਸ੍ਰੀ ਦਸਮੇਸ਼ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਮਰਪਿਤ 31ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੁਖਚੈਨ ਸਿੰਘ ਰਿੰਕੀ ਖ਼ਾਲਸਾ ਨੇ ਦੱਸਿਆ ਕਿ ਇਸ ਵਾਰ ਸਮਾਗਮ ਵਿਚ ਸੰਗਤ ਪਹਿਲਾਂ ਨਾਲੋਂ ਬਹੁਤ ਹੀ ਵੱਡੀ ਗਿਣਤੀ ਵਿਚ ਸ਼ਾਮਲ ਹੋਈ।

Ad Position 21
No active advertisement
ਅਜੀਤ ਡੈਸਕ 07-10-2026
ਜਲਾਲਾਬਾਦ ,6 ਅਕਤੂਬਰ (ਜਤਿੰਦਰ ਪਾਲ ਸਿੰਘ)-ਸ੍ਰੀ ਦਸਮੇਸ਼ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਮਰਪਿਤ 31ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੁਖਚੈਨ ਸਿੰਘ ਰਿੰਕੀ ਖ਼ਾਲਸਾ ਨੇ ਦੱਸਿਆ ਕਿ ਇਸ ਵਾਰ ਸਮਾਗਮ ਵਿਚ ਸੰਗਤ ਪਹਿਲਾਂ ਨਾਲੋਂ ਬਹੁਤ ਹੀ ਵੱਡੀ ਗਿਣਤੀ ਵਿਚ ਸ਼ਾਮਲ ਹੋਈ। ਸਮਾਗਮ ਦੌਰਾਨ ਭਾਈ ਬਲਵਿੰਦਰ ਸਿੰਘ ਕਥਾਵਾਚਕ ਦੇਹਰਾਦੂਨ ਵਾਲੇ, ਭਾਈ ਸਤਨਾਮ ਸਿੰਘ ਸੱਲੋ ਪੁਰੀ ਉੱਘੇ ਲੇਖਕ ਤੇ ਬੁਲਾਰੇ, ਭਾਈ ਇੰਦਰਜੀਤ ਸਿੰਘ , ਭਾਈ ਹਰਜੋਤ ਸਿੰਘ ਸ਼ਾਗਿਰਦ ਏ ਨਾਨਕ ਕਥਾਵਾਚਕ, ਭਾਈ ਹਰਪਾਲ ਸਿੰਘ ਕਥਾਵਾਚਕ, ਭਾਈ ਗੁਰਪ੍ਰਤਾਪ ਸਿੰਘ ਜਾਚਕ ਕਥਾਵਾਚਕ, ਭਾਈ ਸੁਖਦੀਪ ਸਿੰਘ ਪ੍ਰਚਾਰਕ, ਭਾਈ ਅਮਨਦੀਪ ਸਿੰਘ , ਭਾਈ ਬਾਜ਼ ਸਿੰਘ ਨਿਮਾਣਾ, ਭਾਈ ਗੁਰਜੰਟ ਸਿੰਘ , ਭਾਈ ਨਿਰਮਲ ਸਿੰਘ, ਭਾਈ ਸੂਬਾ ਸਿੰਘ ਆਦਿ ਨੇ ਕਥਾ ਤੇ ਕੀਰਤਨ ਰਾਹੀਂ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਨ ਦੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਵਲ਼ੋਂ ਚਲਾਏ ਖ਼ਾਲਸਾ ਰਾਜ ਦੀਆਂ ਪ੍ਰਮੁੱਖਤਾ ਦੱਸ ਕੇ ਲੋਕਾਂ ਨੂੰ ਉੱਚ ਕਿਰਦਾਰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਸਮਾਗਮ ਵਿਚ ਪ੍ਰਦਰਸ਼ਨੀ ਰਾਹੀਂ ਸਿੱਖ ਸ਼ਹੀਦਾਂ, ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ, ਤਾਜ ਤੇ ਹੋਰ ਸਿੱਖੀ ਸਿਧਾਂਤਾਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਵਲ਼ੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਡਾ. ਪਲਕ ਆਈ ਸਪੈਸ਼ਲਿਸਟ ਵਲ਼ੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਭਾਈ ਸੁਖਵਿੰਦਰ ਸਿੰਘ ਕਾਲੜਾ ਅਤੇ ਭਾਈ ਗੁਰਮੀਤ ਸਿੰਘ ਕਾਲੜਾ ਵਲ਼ੋਂ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ। ਡਾ ਤਨਵੀਰ ਮਲਿਕ ਵਲ਼ੋਂ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦੇ ਚਾਰੋ ਦਿਨ ਹੀ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਅਤੇ ਸਮਾਗਮ ਦੀ ਸਫਲਤਾ ਦਾ ਪ੍ਰਮਾਣ ਦਿੱਤਾ। ਹਰ ਰੋਜ਼ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮ ਸੁਖਪੁਰਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜਸਨੂਰ ਕੌਰ ਢਿੱਲੋਂ ਨੇ ਸੋਲੋ ਮੁਕਾਬਲਿਆਂ ’ਚ ਪਹਿਲਾ ਸਥਾਨ ਕੀਤਾ ਹਾਸਿਲ
Ad Position 24