ਜਸਨੂਰ ਕੌਰ ਢਿੱਲੋਂ ਨੇ ਸੋਲੋ ਮੁਕਾਬਲਿਆਂ ’ਚ ਪਹਿਲਾ ਸਥਾਨ ਕੀਤਾ ਹਾਸਿਲ
ਮੰਡੀ ਅਰਨੀਵਾਲਾ, 6 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)-ਵਿਰਾਸਤ ਏ ਪੰਜਾਬ ਭੰਗੜਾ ਅਤੇ ਗਿੱਧਾ ਕੱਪ ਜਲੰਧਰ ਵਿਚ ਕਰਵਾਇਆ ਗਿਆ, ਜਿਸ ਵਿਚ ਸੋਲੋ, ਡਿਊਟ ਅਤੇ ਬੱਚਿਆਂ ਦੇ ਗਰੁੱਪ ਮੁਕਾਬਲੇ ਕਰਵਾਏ ਗਏ। ਸੋਲੋ ’ਚ ਅੰਡਰ 7 ਸਾਲ, ਅੰਡਰ 8 ਤੋਂ 12 ਸਾਲ, ਅੰਡਰ 13 ਤੋਂ 15 ਸਾਲ ਤੇ 16 ਸਾਲ ਤੋਂ ਉੱਪਰ ਦੀ ਦੇ ਵਰਗ ਮੁਕਾਬਲੇ ਕਰਵਾਏ ਗਏ।
ਮੰਡੀ ਅਰਨੀਵਾਲਾ, 6 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)-ਵਿਰਾਸਤ ਏ ਪੰਜਾਬ ਭੰਗੜਾ ਅਤੇ ਗਿੱਧਾ ਕੱਪ ਜਲੰਧਰ ਵਿਚ ਕਰਵਾਇਆ ਗਿਆ, ਜਿਸ ਵਿਚ ਸੋਲੋ, ਡਿਊਟ ਅਤੇ ਬੱਚਿਆਂ ਦੇ ਗਰੁੱਪ ਮੁਕਾਬਲੇ ਕਰਵਾਏ ਗਏ। ਸੋਲੋ ’ਚ ਅੰਡਰ 7 ਸਾਲ, ਅੰਡਰ 8 ਤੋਂ 12 ਸਾਲ, ਅੰਡਰ 13 ਤੋਂ 15 ਸਾਲ ਤੇ 16 ਸਾਲ ਤੋਂ ਉੱਪਰ ਦੀ ਦੇ ਵਰਗ ਮੁਕਾਬਲੇ ਕਰਵਾਏ ਗਏ। ਉਮਰ ਵਰਗ 13 ਤੋਂ 15 ਸਾਲ ਵਿਚ ਜਸਨੂਰ ਕੌਰ ਢਿੱਲੋਂ ਪੁੱਤਰੀ ਫ਼ਤਿਹ ਸਿੰਘ ਢਿੱਲੋਂ ਵਾਸੀ ਮੁਰਾਦ ਵਾਲਾ ਦਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉਸ ਨੂੰ ਉਸ ਦੇ ਭੰਗੜਾ ਕੋਚ ਆਕਾਸ਼ ਕਾਲੜਾ ਅਤੇ ਕੱਪ ਦੇ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ।