ਆਲਮਗੜ੍ਹ ਨੇੜੇ ਟਰੇਨ ਤੋਂ ਡਿਗਣ ਕਾਰਨ 70 ਸਾਲਾ ਬਜ਼ੁਰਗ ਦੀ ਮੌਤ
ਅਬੋਹਰ, 13 ਅਕਤੂਬਰ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਆਲਮਗੜ੍ਹ ਅਤੇ ਢਾਣੀ ਚਿਰਾਗ਼ ਦੇ ਵਿਚਕਾਰ ਮੰਗਲਵਾਰ ਸਵੇਰੇ ਰੇਲਵੇ ਲਾਈਨ ਕੋਲ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮੁਢਲੀ ਜਾਣਕਾਰੀ ਅਨੁਸਾਰ ਬਜ਼ੁਰਗ ਦੀ ਮੌਤ ਚੱਲਦੀ ਟਰੇਨ ਤੋਂ ਹੇਠਾਂ ਡਿੱਗਣ ਕਾਰਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਅਬੋਹਰ, 13 ਅਕਤੂਬਰ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਆਲਮਗੜ੍ਹ ਅਤੇ ਢਾਣੀ ਚਿਰਾਗ਼ ਦੇ ਵਿਚਕਾਰ ਮੰਗਲਵਾਰ ਸਵੇਰੇ ਰੇਲਵੇ ਲਾਈਨ ਕੋਲ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮੁਢਲੀ ਜਾਣਕਾਰੀ ਅਨੁਸਾਰ ਬਜ਼ੁਰਗ ਦੀ ਮੌਤ ਚੱਲਦੀ ਟਰੇਨ ਤੋਂ ਹੇਠਾਂ ਡਿੱਗਣ ਕਾਰਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਜੀ.ਆਰ.ਪੀ. ਪੁਲਿਸ ਅਤੇ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਮੈਂਬਰ ਮੌਕੇ ’ਤੇ ਪਹੁੰਚ ਗਏ। ਮ੍ਰਿਤਕ ਦੀ ਪਛਾਣ ਕਰੀਬ 70 ਸਾਲਾ ਚਾਨਣ ਲਾਲ ਪਿੰਡ ਰੂਪਨਗਰ ਬਾਰੇਕਾ ਦੇ ਰੂਪ ਵਿਚ ਹੋਈ ਹੈ। ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨ ਨੇੜੇ ਇਕ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਸਾਥੀ ਮੋਨੂ ਗਰੋਵਰ ਨਾਲ ਮੌਕੇ ’ਤੇ ਪਹੁੰਚ ਕੇ ਜੀ.ਆਰ.ਪੀ. ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿਚੋਂ ਆਧਾਰ ਕਾਰਡ ਮਿਲਿਆ, ਜਿਸ ਰਾਹੀਂ ਉਸ ਦੀ ਪਛਾਣ ਸੰਭਵ ਹੋ ਸਕੀ। ਜੀ.ਆਰ.ਪੀ.ਪੁਲਿਸ ਨੇ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਸਪੱਸ਼ਟ ਪਤਾ ਲੱਗ ਸਕੇਗਾ। ਪੁਲਿਸ ਵਲੋਂ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।