ਖੱਤਰੀ ਬਰਾਦਰੀ ਵੈੱਲਫੇਅਰ ਸੋਸਾਇਟੀ ਵਲੋਂ ਦਿਵਿਆਂਗਜਨਾਂ ਨੂੰ ਵੰਡੇ ਜਾਣਗੇ ਸਹਾਇਕ ਉਪਕਰਨ
ਜਲਾਲਾਬਾਦ, 13 ਅਕਤੂਬਰ (ਜਸਕਰਨ ਸਿੰਘ ਤਨੇਜਾ)-ਜਲਾਲਾਬਾਦ ਵਿਚ ਲਗਾਏ ਗਏ ਕੈਂਪਾਂ ਦੌਰਾਨ ਰਜਿਸਟਰੇਸ਼ਨ ਕਰਵਾਉਣ ਵਾਲੇ ਲਾਭਪਾਤਰੀਆਂ ਨੂੰ ਸਹਾਇਤਾ ਮਿਲੇਗੀ । ਸ਼ਹਿਰ ਵਿਖੇ ਲਗਾਏ ਗਏ ਕੈਂਪਾਂ ਦੌਰਾਨ ਜਿਨ੍ਹਾਂ ਦਿਵਿਆਂਗਜਨਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਸੀ, ਉਨ੍ਹਾਂ ਨੂੰ ਹੁਣ ਸਹਾਇਕ ਉਪਕਰਨ ਵੰਡੇ ਜਾਣਗੇ।
ਜਲਾਲਾਬਾਦ, 13 ਅਕਤੂਬਰ (ਜਸਕਰਨ ਸਿੰਘ ਤਨੇਜਾ)-ਜਲਾਲਾਬਾਦ ਵਿਚ ਲਗਾਏ ਗਏ ਕੈਂਪਾਂ ਦੌਰਾਨ ਰਜਿਸਟਰੇਸ਼ਨ ਕਰਵਾਉਣ ਵਾਲੇ ਲਾਭਪਾਤਰੀਆਂ ਨੂੰ ਸਹਾਇਤਾ ਮਿਲੇਗੀ । ਸ਼ਹਿਰ ਵਿਖੇ ਲਗਾਏ ਗਏ ਕੈਂਪਾਂ ਦੌਰਾਨ ਜਿਨ੍ਹਾਂ ਦਿਵਿਆਂਗਜਨਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਸੀ, ਉਨ੍ਹਾਂ ਨੂੰ ਹੁਣ ਸਹਾਇਕ ਉਪਕਰਨ ਵੰਡੇ ਜਾਣਗੇ। ਸੋਸਾਇਟੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲਾਭਪਾਤਰੀਆਂ ਨੂੰ ਟਰਾਈ ਸਾਈਕਲ, ਬੈਟਰੀ ਨਾਲ ਚੱਲਣ ਵਾਲੀਆਂ ਈ-ਰਿਕਸ਼ਾਵਾਂ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਸਾਮਾਨ ਦੀ ਵੰਡ 24 ਅਕਤੂਬਰ ਨੂੰ ਸ਼ਿਵ ਭਵਨ, ਜਲਾਲਾਬਾਦ ਵਿਖੇ ਪ੍ਰੋਗਰਾਮ ਕਰਵਾਏ ਜਾਣਗੇ। ਇਨ੍ਹਾਂ ਕੈਂਪਾਂ ਵਿਚ ਰਜਿਸਟਰੇਸ਼ਨ ਕਰਵਾਉਣ ਵਾਲੇ ਦਿਵਿਆਂਗਜਨ ਨਿਰਧਾਰਿਤ ਮਿਤੀਆਂ ’ਤੇ ਪਹੁੰਚ ਕੇ ਆਪਣਾ ਸਹਾਇਕ ਸਾਮਾਨ ਪ੍ਰਾਪਤ ਕਰ ਸਕਣਗੇ। ਇਸ ਮੌਕੇ ਖੱਤਰੀ ਬਿਰਾਦਰੀ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਦੀਪਕ ਸਹਿਗਲ, ਸੀਨੀਅਰ ਮੀਤ ਪ੍ਰਧਾਨ ਵਿਕੀ ਧਵਨ, ਰੰਜਨਜੋਤ ਖੰਨਾ, ਓਮ ਪ੍ਰਕਾਸ਼ ਹਾਂਡਾ, ਬਾਵਾ ਬੇਦੀ ਅਤੇ ਭਗਵਾਨ ਸਹਿਗਲ ਹਾਜ਼ਰ ਸਨ। ਸੋਸਾਇਟੀ ਵਲੋਂ ਰਜਿਸਟਰੇਸ਼ਨ ਕਰਵਾਉਣ ਵਾਲੇ ਲਾਭਪਾਤਰੀਆਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਇਹ ਵੰਡ ਪ੍ਰੋਗਰਾਮ ਉਲੀਕੇ ਗਏ ਹਨ।