ਪੀ.ਐਮ. ਸ੍ਰੀ ਸਰਕਾਰੀ ਸਮਾਰਟ ਸਕੂਲ ਬੱਲੂਆਣਾ ਵਿਖੇ ਸਿੱਖਿਆ ਮੇਲਿਆਂ ਦੀ ਸ਼ੁਰੂਆਤ
ਬੱਲੂਆਣਾ, 18 ਨਵੰਬਰ(ਜਸਮੇਲ ਸਿੰਘ ਢਿੱਲੋਂ)-ਪੀ. ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਲੂਆਣਾ ਵਿਖੇ ਬਾਬੂ ਸਿੰਘ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਸਕੂਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਸ਼ੇ ਦੇ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ।
ਬੱਲੂਆਣਾ, 18 ਨਵੰਬਰ(ਜਸਮੇਲ ਸਿੰਘ ਢਿੱਲੋਂ)-ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਲੂਆਣਾ ਵਿਖੇ ਬਾਬੂ ਸਿੰਘ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਸਕੂਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਸ਼ੇ ਦੇ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ। ਬਤੌਰ ਮੁੱਖ ਮਹਿਮਾਨ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੋਸਾਇਟੀ ਦੇ ਸੂਬਾ ਪ੍ਰਧਾਨ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਬਾਬੂ ਸਿੰਘ ਦੇ ਦੱਸਣ ਅਨੁਸਾਰ ਬਲਾਕ ਦੇ ਲਗਭਗ 12 ਪਿੰਡਾਂ ਦੇ ਸਕੂਲਾਂ ਨੇ ਸ਼ਿਰਕਤ ਕੀਤੀ। ਪ੍ਰਦਰਸ਼ਨੀ ਵਿਚ ਪੁਰਾਣੇ ਜ਼ਮਾਨੇ, ਹੁਣ ਦੇ ਜ਼ਮਾਨੇ ਅਤੇ ਆਉਣ ਵਾਲੇ ਜ਼ਮਾਨੇ ਵਿਚ ਹੋਣ ਵਾਲੀਆਂ ਤਬਦੀਲੀਆਂ ਅਤੇ ਉਨ੍ਹਾਂ ਦੇ ਸਮਾਜ ’ਤੇ ਅਸਰ ਬਾਰੇ ਵੱਖ ਵੱਖ ਸਕੂਲਾਂ ਨੇ ਪ੍ਰੋਜੈਕਟ ਤਿਆਰ ਕੀਤੇ। ਬੱਚਿਆਂ ਦੇ ਫਨ ਨੂੰ ਪਰਖਣ ਲਈ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਬੁਲਾਏ ਗਏ ਸਨ। ਮੁੱਖ ਮਹਿਮਾਨ ਭਜਨ ਲਾਲ ਨੇ ਸ਼ਿਰਕਤ ਕਰਨ ਵਾਲੇ ਸਕੂਲਾਂ ਦੇ ਇੰਚਾਰਜਾਂ ਦੀ ਤਾਰੀਫ਼ ਕੀਤੀ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕੱਲ੍ਹ 1 9 ਨਵੰਬਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚੇ ਆਪੋ ਆਪਣੇ ਪ੍ਰੋਜੈਕਟ ਦਿਖਾਉਣਗੇ। ਪ੍ਰਿੰਸੀਪਲ ਨੇ ਸ਼ਿਰਕਤ ਕਰਨ ਵਾਲੇ ਸਾਰੇ ਸਕੂਲਾਂ ਦਾ ਧੰਨਵਾਦ ਕੀਤਾ।