15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਤਿਸੰਗ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਰਾਮ ਮੰਦਰ ਸ਼ਿਵਾਲਾ ਬਾਗ਼ ਭਾਈਆਂ ਅੰਮਿ੍ਤਸਰ ਵਿਖੇ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ, ਜਿ 'ਚ ਸਾਧਵੀ ਵਿਰੇਸ਼ਾ ਭਾਰਤੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੱਚਾ ਅਧਿਆਤਮਿਕ ਜੀਵਨ ਸਿਰਫ਼ ਬਾਹਰੀ ਧਾਰਮਿਕ ਕਰਮ ਕਾਂਡਾਂ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਇਹ ਕਰੁਣਾ, ਸਯਮ, ਸੇਵਾ ਅਤੇ ਆਤਮ-ਚਿੰਤਨ ਨਾਲ ਭਰਪੂਰ ਇਕ ਸਚੇਤ ਜੀਵਨ ਸ਼ੈਲੀ ਹੈ | ਉਨ੍ਹਾਂ ਸਮਝਾਇਆ ਕਿ ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਹਨੇਰੇ ਨੂੰ ਦੂਰ ਕਰ ਦਿੰਦੀ ਹੈ, ਓਸੇ ਤਰ੍ਹਾਂ ਗਿਆਨ ਅਤੇ ਧਿਆਨ ਦਾ ਅਭਿਆਸ ਮਨ ਅੰਦਰਲੇ ਡਰ ਅਤੇ ਭਰਮ ਨੂੰ ਖਤਮ ਕਰ ਦਿੰਦਾ ਹੈ | ਸਤਿਸੰਗ ਦੌਰਾਨ ਪੇਸ਼ ਕੀਤੇ ਗਏ ਭਾਵਪੂਰਣ ਭਜਨਾਂ ਨੇ ਸਾਰੇ ਮਾਹੌਲ ਨੂੰ ਆਧਿਆਤਮਿਕ ਊਰਜਾ ਨਾਲ ਭਰ ਦਿੱਤਾ ਅਤੇ ਸ਼ਰਧਾਲੂਆਂ ਦੇ ਦਿਲਾਂ ਨੂੰ ਡੂੰਘਾਈ ਨਾਲ ਛੂਹ ਲਿਆ | ਇਹ ਪ੍ਰੋਗਰਾਮ ਸਿਰਫ਼ ਉਪਦੇਸ਼ਾਂ ਤੱਕ ਸੀਮਿਤ ਨਹੀਂ ਸੀ, ਬਲਕਿ ਆਤਮ-ਮਨਨ ਅਤੇ ਸਕਾਰਾਤਮਕ ਬਦਲਾਅ ਲਈ ਪ੍ਰੇਰਨਾ ਦੇਣ ਵਾਲਾ ਇਕ ਜੀਵੰਤ ਅਨੁਭਵ ਸੀ |

Ad Position 22
No active advertisement
ਪਿਛਲੀ ਖ਼ਬਰ ਲਾਪਤਾ ਸਰੂਪਾਂ ਦੇ ਮਾਮਲੇ 'ਚ ਹਾਈ ਕੋਰਟ 'ਚ ਟਾਈਮ-ਬਾਊਾਡ ਰਿਪੋਰਟ ਪੇਸ਼ ਕਰੇ ਸਰਕਾਰ : ਭਾਈ <br/> ਅਗਲੀ ਖ਼ਬਰ ਜਥੇ. ਰਣੀਕੇ ਵਲੋਂ ਜੇਤੂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀਆਂ ਸਮੇਤ ਅਕਾਲੀ ਵਰਕਰਾਂ ਦਾ ਸਨਮਾਨ <br/>
Ad Position 24