15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੱਚਖੰਡ ਐਕਸਪ੍ਰੈੱਸ ਢਾਈ ਘੰਟੇ ਦੇਰੀ ਨਾਲ ਰਵਾਨਾ, ਸ਼ਾਨ-ਏ-ਪੰਜਾਬ ਰਹੀ ਰੱਦ

Ad Position 21
No active advertisement
ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਗਗਨਦੀਪ ਸ਼ਰਮਾ)-ਖਰਾਬ ਮੌਸਮ ਦੇ ਕਰਕੇ ਅੱਜ ਸੱਚਖੰਡ ਐਕਸਪ੍ਰੈੱਸ ਢਾਈ ਘੰਟੇ ਦੇਰੀ ਨਾਲ ਰਵਾਨਾ ਹੋਈ, ਜਦੋਂਕਿ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਰੱਦ ਰਹੀ | ਮਿਲੀ ਜਾਣਕਾਰੀ ਦੇ ਅਨੁਸਾਰ ਰੇਲ ਗੱਡੀ ਨੰਬਰ (12716) ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੱਚਖੰਡ ਐਕਸਪ੍ਰੈੱਸ ਨਿਰਧਾਰਿਤ ਸਮੇਂ ਸਵੇਰੇ 5.30 ਵਜੇ ਦੀ ਜਗ੍ਹਾ 8.11 ਵਜੇ (2 ਘੰਟੇ 41 ਮਿੰਟ) ਦੇਰੀ ਨਾਲ ਰਵਾਨਾ ਹੋਈ, ਇਸੇ ਪ੍ਰਕਾਰ ਅੰਮਿ੍ਤਸਰ ਤੋਂ ਵੱਖ-ਵੱਖ ਰੂਟਾਂ 'ਤੇ ਚੱਲਣ ਵਾਲੀਆਂ ਹੋਰ ਬਹੁਤ ਸਾਰੀਆਂ ਰੇਲ ਗੱਡੀਆਂ ਨਿਰਧਾਰਿਤ ਸਮੇਂ ਤੋਂ ਪਿਛੜ ਕੇ ਆਪਣੀ ਮੰਜ਼ਿਲ ਲਈ ਰਵਾਨਾ ਹੋਈਆਂ |
ਇਸ ਤੋਂ ਇਲਾਵਾ (12498/97) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੋਵੇਂ ਦਿਸ਼ਾਵਾਂ 'ਚ ਅਸਥਾਈ ਤੌਰ 'ਤੇ ਰੱਦ ਰਹੀ |
Ad Position 22
No active advertisement
ਪਿਛਲੀ ਖ਼ਬਰ ਕੰਬੋਅ ਪੁਲਿਸ ਵਲੋਂ ਦੋ 32 ਬੋਰ ਪਿਸਟਲ ਅਤੇ ਰੌਂਦਾਂ ਸਮੇਤ ਇਕ ਕਾਬੂ ਅਗਲੀ ਖ਼ਬਰ ਪਾਕਿਸਤਾਨ 'ਚ ਪਿਸ਼ਾਵਰੀ ਸਿੱਖ ਨਾਲ 7.5 ਕਰੋੜ ਦੀ ਠੱਗੀ-ਨਹੀਂ ਮਿਲ ਰਿਹਾ ਇਨਸਾਫ਼
Ad Position 24