08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮਾਤਾ ਅਮਰਜੀਤ ਕੌਰ ਔਜਲਾ ਦੀ ਅੰਤਿਮ ਅਰਦਾਸ ਵਿਚ ਅਹਿਮ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਮਾਤਾ ਅਮਰਜੀਤ ਕੌਰ ਦੇ ਭੋਗ ਸਮੇਂ ਕਥਾ ਕਰਦੇ ਭਾਈ ਬਲਬੀਰ ਸਿੰਘ ਅਤੇ ਹਾਜ਼ਰ ਸੰਗਤ | ਤਸਵੀਰਾਂ : ਜਗਦੀਸ਼ ਸਿੰਘ ਬਮਰਾਹ <br/> 04-01-2026
ਚੌਕ ਮਹਿਤਾ, 3 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਮਲਕੀਤ ਸਿੰਘ ਔਜਲਾ ਦੇ ਸਤਿਕਾਰਯੋਗ ਮਾਤਾ ਜੀ ਅਤੇ ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ ਦੇ ਸੱਸ ਮਾਤਾ, ਸਰਦਾਰਨੀ ਅਮਰਜੀਤ ਕੌਰ ਔਜਲਾ ਧਰਮ ਪਤਨੀ ਸਵਰਗਵਾਸੀ ਬਲਦੇਵ ਸਿੰਘ ਔਜਲਾ, ਜੋ ਕਿ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਅੰਤਿਮ ਅਰਦਾਸ ਮੌਕੇ ਅੱਜ ਬਹੁਤ ਵੱਡੀ ਗਿਣਤੀ ਵਿਚ ਤੇਹੀਆਂ-ਸਨੇਹੀਆਂ ਅਤੇ ਰਿਸ਼ਤੇਦਾਰਾਂ ਨੇ ਇਕੱਤਰ ਹੋ ਕੇ ਮਾਤਾ ਜੀ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕੀਤੇ | ਚੌਕ ਮਹਿਤਾ ਵਿਖੇ ਉਨ੍ਹਾਂ ਦੇ ਘਰ ਵਿਚ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਸ਼ਬਦਾਂ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਾਇਆ ਅਤੇ ਬਾਅਦ ਵਿਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਬਲਬੀਰ ਸਿੰਘ ਗੁਰੂਆਣਾ ਨੇ ਗੁਰ ਸ਼ਬਦ ਦੀ ਕਥਾ ਸੰਗਤਾਂ ਨੂੰ ਸਰਵਣ ਕਰਾਈ | ਪਰਿਵਾਰ ਵਲੋਂ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕਰਨ ਆਈਆਂ ਸੰਗਤਾਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ ਮਲਕੀਤ ਸਿੰਘ ਔਜਲਾ, ਹਰਜਿੰਦਰ ਸਿੰਘ ਜੱਜ ਸਾਬਕਾ ਸਰਪੰਚ, ਚੇਅਰਮੈਨ ਲਖਵਿੰਦਰ ਸਿੰਘ ਖਾਲਸਾ ਖੱਬੇ ਰਾਜਪੂਤਾਂ, ਭਜਨ ਸਿੰਘ ਸਿੰਗਾਪੁਰ, ਕੁਲਵੰਤ ਸਿੰਘ ਡੇਹਰੀਵਾਲ, ਜਸਵਿੰਦਰ ਸਿੰਘ, ਮਨਮੋਹਨ ਸਿੰਘ, ਗੁਰਬਿੰਦਰ ਸਿੰਘ ਬੰਟੀ ਯੂਐਸਏ, ਰਾਜੂ ਗੁਰਾਇਆ ਕੋਟ, ਸਰਪੰਚ ਜਸਪਾਲ ਸਿੰਘ ਪੱਡਾ, ਪਰਮਜੀਤ ਸਿੰਘ ਬਾਠ, ਬਲਕਾਰ ਸਿੰਘ ਬਾਠ ਪੀਬੀਐਸ ਵਾਲੇ, ਡਾਕਟਰ ਰੋਹਿਤ ਕੁਮਾਰ ਸੋਨੀ, ਇੰਸਪੈਕਟਰ ਸੁਰਿੰਦਰ ਸਿੰਘ ਪਰਮਾਰ, ਡਾਇਰੈਕਟਰ ਗੁਰਮੁਖ ਸਿੰਘ ਸਾਹਬਾ, ਮਨੂੰ ਤਨੇਜਾ, ਮੇਜਰ ਸਿੰਘ ਸਰਪੰਚ ਚੰਨਣਕੇ, ਗੁਰਜਗਨ ਸਿੰਘ ਲੁਧਿਆਣਾ, ਚੇਅਰਮੈਨ ਗੁਰਿੰਦਰ ਸਿੰਘ ਖੱਬੇ, ਹਰਪਾਲ ਸਿੰਘ ਜੱਜ, ਫਤਹਿਜੀਤ ਸਿੰਘ ਰੰਧਾਵਾ, ਗੁਰਧਿਆਨ ਸਿੰਘ ਮਹਿਤਾ, ਲਖਵਿੰਦਰ ਸਿੰਘ, ਰਜਿੰਦਰ ਸਿੰਘ ਖੁਜਾਲਾ ਅਤੇ ਹੋਰ ਬਹੁਤ ਸੰਗਤਾਂ ਪੰਡਾਲ ਵਿੱਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਨੇ ਅੰਮਿ੍ਤਸਰ 'ਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ 'ਤੇ ਚੱੁਕੇ ਸਵਾਲ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਅੰਮਿ੍ਤ ਸੰਚਾਰ <br/>
Ad Position 24