29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਾਬਾ ਮੇਜਰ ਸਿੰਘ ਸੋਢੀ ਦੀ ਰਹਿਨੁਮਾਈ 'ਚ ਸ਼ਹੀਦੀ ਸਮਾਗਮ 7 ਨੂੰ <br/>

Ad Position 21
No active advertisement
ਅਜੀਤ ਡੈਸਕ 26-01-2026
ਜੇਠੂਵਾਲ, 25 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਦਸਮੇਸ਼ ਤਰਨਾ ਦਲ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਸ਼੍ਰੋਮਣੀ ਨਿਹੰਗ ਸਿੰਘ ਚਾਟੀਵਿੰਡ ਲੇਹਲ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਸੱਚਖੰਡ ਵਾਸੀ ਪੰਥ ਰਤਨ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਬਲਕਾਰ ਸਿੰਘ ਸੋਢੀ ਦੀ ਯਾਦ 'ਚ ਹੋਣ ਵਾਲੇ 261ਵੇਂ ਸ਼ਹੀਦੀ ਸਮਾਗਮ ਬਾਬਾ ਮੇਜਰ ਸਿੰਘ ਸੋਢੀ ਦੀ ਰਹਿਨੁਮਾਈ ਹੇਠ 7 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਨ੍ਹਾਂ ਸ਼ਹੀਦੀ ਸਮਾਗਮਾਂ ਸਬੰਧੀ ਹਲਕਾ ਅਟਾਰੀ ਦੇ ਪਿੰਡਾਂ 'ਚ ਮੀਟਿੰਗਾਂ ਕਰਕੇ ਸੰਗਤਾਂ ਨੂੰ ਲਾਮਬੰਦ ਕੀਤਾ ਜਾਵੇਗਾ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ.ਸੀ.ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਇਨ੍ਹਾਂ ਸਮਾਗਮਾਂ ਲਈ ਸੱਦਾ ਪੱਤਰ ਦੇਣ ਮੌਕੇ ਕੀਤਾ | ਰਣੀਕੇ ਨੇ ਕਿਹਾ ਕਿ ਰਿਕਾਰਡ ਦੀਆਂ ਸਮੂਹ ਸੰਗਤਾਂ ਨੂੰ ਹੋਣ ਵਾਲੇ ਸ਼ਹੀਦੀ ਸਮਾਗਮ 'ਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ 4 ਤੇ 5 ਫਰਵਰੀ ਨੂੰ ਦੋ ਰੋਜ਼ਾ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦਾ ਪਿੰਡ ਪਿੰਡ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕਰਨਗੀਆਂ | ਜਿਸ ਲਈ ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਾ ਕੇ ਜ਼ਿੰਮੇਵਾਰੀਆਂ ਲਾਈਆਂ ਗਈਆਂ ਹਨ ਅਤੇ ਅਕਾਲੀ ਦਲ ਵਲੋਂ 7 ਨੂੰ ਹੋਣ ਵਾਲੇ ਸਮਾਗਮਾਂ ਤੇ ਦੋ ਰੋਜ਼ਾ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ 'ਚ ਹਜ਼ਾਰਾਂ ਦੀ ਤਦਾਦ 'ਚ ਪੁੱਜਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਏ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੂੰ ਹਰ ਤਰ੍ਹਾਂ ਪੂਰਨ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਬਾਬਾ ਬਲਦੇਵ ਸਿੰਘ ਗਹਿਰੀ, ਸਾਬਕਾ ਸਰਪੰਚ ਧਰਮਵੀਰ ਸਿੰਘ ਸੋਹੀ, ਬਲਜਿੰਦਰ ਸਿੰਘ ਬੁੱਟਰ, ਕਰਮ ਸਿੰਘ ਗਿੱਲ ਜੇਠੂਵਾਲ, ਬਾਬਾ ਗੁਰਦਿੱਤ ਸਿੰਘ, ਸ਼ਰਨਬੀਰ ਸਿੰਘ ਸੋਢੀ, ਜਥੇਦਾਰ ਹਰਪਾਲ ਸਿੰਘ ਜੇਠੂਵਾਲ, ਜਥੇਦਾਰ ਹਰਭਜਨ ਸਿੰਘ ਮਹਿਲਾਂ ਵਾਲਾ, ਵਿਜੇ ਸਿੰਘ ਪੀ.ਏ. ਰਣੀਕੇ, ਸਾਬਕਾ ਸਰਪੰਚ ਕਾਲਾ ਸਿੰਘ ਮੈਹਣੀਆ, ਗੁਰਜਿੰਦਰ ਸਿੰਘ ਹਜਰਾ, ਬਾਬਾ ਕਾਰਜ ਸਿੰਘ ਜਥੇਦਾਰ ਰਵੇਲ ਸਿੰਘ ਘੋੜਿਆਂ ਵਾਲਾ, ਬਾਬਾ ਧਰਮ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਚਾਹ 'ਤੇ ਚਰਚਾ ਦੌਰਾਨ ਵਿਧਾਇਕ ਧਾਲੀਵਾਲ ਵਲੋਂ ਕਈ ਪਿੰਡਾਂ ਅੰਦਰ ਮੀਟਿੰਗਾਂ <br/> ਅਗਲੀ ਖ਼ਬਰ ਪੀ. ਏ. ਆਈ. ਐੱਸ. ਐਪ ਨਾਲ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਕੇ ਅਪਰਾਧਿਕ ਰਿਕਾਰਡ ਦੀ ਕੀਤੀ ਪੁਸ਼ਟੀ <br/>
Ad Position 24