29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

'ਜੀ-ਰਾਮ ਜੀ ਯੋਜਨਾ' ਬਾਰੇ ਜਨਤਾ ਨੂੰ ਗੁੰਮਰਾਹ ਕਰਨ ਲਈ 'ਆਪ' ਅਤੇ ਕਾਂਗਰਸ ਝੂਠ ਬੋਲ ਰਹੇ ਹਨ-ਰਾਕੇਸ਼ ਰਾਠੌਰ <br/>

Ad Position 21
No active advertisement
ਅਜੀਤ ਡੈਸਕ 26-01-2026
ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਲਈ, ਜ਼ਿਲ੍ਹਾ ਪੱਧਰ ਤੋਂ ਬੂਥ ਪੱਧਰ ਤੱਕ ਕਾਰਜਸ਼ੀਲ ਢਾਂਚੇ ਦੀ ਰੂਪ-ਰੇਖਾ ਤਿਆਰ ਕਰਨ ਲਈ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ 'ਚ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪਾਰਟੀ ਵਰਕਰਾਂ ਨੂੰ ਆਉਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਦਿੰਦੇ ਹੋਏ, ਰਾਕੇਸ਼ ਰਾਠੌਰ ਨੇ ਦੱਸਿਆ ਕਿ ਭਾਜਪਾ ਦੀ ਮੋਗਾ 'ਚ ਜਲਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਭਰ ਤੋਂ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ | ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਟੀ ਵਰਕਰਾਂ ਨਾਲ ਰੂਬਰੁ ਹੋਣਗੇ ਅਤੇ ਚੋਣਾਂ ਸੰਬੰਧੀ ਮਾਰਗਦਰਸ਼ਨ ਪ੍ਰਦਾਨ ਕਰਨਗੇ | ਮੋਦੀ ਸਰਕਾਰ ਦੀ 'ਜੀ-ਰਾਮਜੀ' ਯੋਜਨਾ ਬਾਰੇ ਵਿਰੋਧੀ ਧਿਰ ਦੇ ਝੂਠੇ ਬਿਆਨਾਂ ਵਿਰੁੱਧ ਬੋਲਦਿਆਂ ਰਾਕੇਸ਼ ਰਾਠੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਨਾ ਸਿਰਫ਼ ਸ਼ਹਿਰੀ ਆਬਾਦੀ ਨਾਖੁਸ਼ ਹੈ, ਸਗੋਂ ਪੇਂਡੂ ਆਬਾਦੀ ਵੀ ਬੁਰੀ ਤਰ੍ਹਾਂ ਸੰਕਟ ਵਿਚ ਹੈ | ਪਿਛਲੇ ਚਾਰ ਸਾਲਾਂ 'ਚ ਲੱਖਾਂ ਕਮਜ਼ੋਰ, ਹਾਸ਼ੀਏ 'ਤੇ ਧੱਕੇ ਗਏ, ਮਜ਼ਦੂਰਾਂ ਅਤੇ ਦਲਿਤ ਪਰਿਵਾਰਾਂ ਨੂੰ ਮਨਰੇਗਾ ਅਧੀਨ ਕਾਨੂੰਨੀ 100 ਦਿਨਾਂ ਦਾ ਰੁਜ਼ਗਾਰ ਦੇਣ 'ਚ ਅਸਫਲ ਰਹੀ ਹੈ | ਮਨਰੇਗਾ ਦਾ ਨਾਂਅ 'ਜੀ-ਰਾਮਜੀ' ਵਜੋਂ ਬਦਲਣ ਤੋਂ ਬਾਅਦ, ਮਜ਼ਦੂਰਾਂ ਨੂੰ ਯੋਜਨਾ ਤਹਿਤ 125 ਦਿਨ ਦਾ ਰੁਜ਼ਗਾਰ ਦਿੱਤਾ ਜਾਵੇਗਾ | ਇਸ ਮੌਕੇ ਭਾਜਪਾ ਮਨੁੱਖੀ ਅਧਿਕਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਮਹਾਜਨ ਦੀ ਅਗਵਾਈ ਹੇਠ, ਡਾ: ਪਤਵਿੰਦਰ ਸਿੰਘ ਅਤੇ ਖੇਤੀਬਾੜੀ ਮਾਹਿਰ ਜਰਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਸੁਖਮਿੰਦਰ ਸਿੰਘ ਪਿੰਟੂ, ਡਾ: ਰਾਮ ਚਾਵਲਾ, ਹਰਜਿੰਦਰ ਸਿੰਘ ਠੇਕੇਦਾਰ, ਆਨੰਦ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਸਲਿਲ ਕਪੂਰ ਅਤੇ ਮਨੀਸ਼ ਸ਼ਰਮਾ, ਮੀਤ ਪ੍ਰਧਾਨ ਸੰਜੇ ਸ਼ਰਮਾ, ਸਰਬਜੀਤ ਸਿੰਘ ਸ਼ੰਟੀ, ਸਤਪਾਲ ਡੋਗਰਾ, ਕਪਿਲ ਸ਼ਰਮਾ, ਜੋਤੀ ਬਾਲਾ, ਮੰਡਲ ਪ੍ਰਧਾਨ ਅਮਿਤ ਅਬਰੋਲ, ਕਿਸ਼ੋਰ ਰੈਨਾ, ਸੁਖਦੇਵ ਸਿੰਘ ਹਨੇਰੀਅਨ, ਨਵਦੀਪ ਹਾਂਡਾ, ਜਸਵਿੰਦਰ ਸਿੰਘ, ਸੰਜੀਵ ਸ਼ਰਮਾ, ਅਸ਼ੋਕ ਕੁਮਾਰ, ਸਤੀਸ਼ ਪੁੰਜ ਮੋਹਾਣਾ, ਟਹਿਲ ਸਿੰਘ, ਵਰਿੰਦਰ ਸਿੰਘ, ਵਰਿੰਦਰ ਸਿੰਘ, ਵਰਿੰਦਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਬਾਗ਼ ਕਾਲੋਨੀ ਵਿਖੇ ਸਜਾਇਆ ਗਿਆ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਸਰਹਿੰਦ ਬਲਾਸਟ ਤੋਂ ਬਾਅਦ ਜੀ.ਆਰ.ਬੀ. ਤੇ ਆਰ.ਪੀ.ਐਫ. ਪੁਲਿਸ ਅਲਰਟ <br/>
Ad Position 24