29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਹਲਕਾ ਦੱਖਣੀ ਤੋਂ 'ਆਪ' ਦੇ ਜ਼ਿਲ੍ਹਾ ਮੀਤ ਪ੍ਰਧਾਨ ਰਿੰਕੂ ਨਰੂਲਾ ਵਲੋਂ ਅਸਤੀਫ਼ਾ <br/>

Ad Position 21
No active advertisement
ਅਜੀਤ ਡੈਸਕ 26-01-2026
ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਆਮ ਆਦਮੀ ਪਾਰਟੀ ਦੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਅਤੇ ਨਗਰ ਨਿਗਮ ਦੇ ਕੌਂਸਲਰ ਰਹੇ ਆਗੂ ਜਗਦੀਪ ਸਿੰਘ ਰਿੰਕੂ ਨਰੂਲਾ ਵਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ | ਭਾਵੇਂ ਕਿ ਉਨ੍ਹਾਂ ਆਪਣਾ ਅਸਤੀਫਾ ਦੇਣ ਦਾ ਕਾਰਨ ਘਰੇਲੂ ਰੁਝੇਵੇਂ ਦੱਸਿਆ ਗਿਆ ਹੈ ਪਰ ਲੱਗਦਾ ਹੈ ਕਿ ਆਪ ਤੋਂ ਹੁਣ ਉਨ੍ਹਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਉਹ ਆਉਂਦੇ ਦਿਨਾਂ 'ਚ ਅਕਾਲੀ ਦਲ ਜਾਂ ਕਾਂਗਰਸ 'ਚ ਸ਼ਾਮਿਲ ਹੋ ਸਕਦੇ ਹਨ | ਉਨ੍ਹਾਂ ਆਪਣਾ ਅਸਤੀਫਾ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਭੇਜੇ ਜਾਣ ਦੀ ਸੂਚਨਾ ਮਿਲੀ ਹੈ | ਸ. ਜਗਦੀਪ ਸਿੰਘ ਰਿੰਕੂ ਨਰੂਲਾ ਦੇ ਅਸਤੀਫੇ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਉਹ ਹੁਦ ਕਿਹੜੀ ਪਾਰਟੀ 'ਚ ਸ਼ਾਮਿਲ ਹੋਣਗੇ | ਕਿਉਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਨਜ਼ਦੀਕੀਆਂ 'ਚ ਹਾਲੇ ਵੀ ਸ਼ੁਮਾਰ ਹਨ ਅਤੇ ਇਸੇ ਕਾਰਨ ਅਕਾਲੀ ਦਲ ਤੇ ਕਾਂਗਰਸ ਦੇ ਕਈ ਸੀਨੀਅਰ ਆਗੂ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿਚ ਹਨ | ਸ: ਰਿੰਕੂ ਨਰੁੂਲਾ ਦੀ ਹਲਕਾ ਦੱਖਣੀ 'ਚ ਮਜਬੂਤ ਪਕੜ ਹੈ ਅਤੇ ਸ਼ਹਿਰੀ ਸਿੱਖ ਵੋਟਰਾਂ 'ਚ ਉਨ੍ਹਾਂ ਦੀ ਖਾਸੀ ਪਕੜ ਹੈ ਅਤੇ ਇਸ ਕਾਰਨ ਉਹ ਆਪ ਲਈ ਸ਼ਹਿਰੀ ਖੇਤਰ 'ਚ ਝਟਕਾ ਸਾਬਤ ਹੋ ਸਕਦੇ ਹਨ |
ਸ. ਰਿੰਕੂ ਨਰੂਲਾ ਦੀ ਵਿਧਾਨ ਸਭਾ ਹਲਕਾ ਦੱਖਣੀ ਵਿਚ ਮਜ਼ਬੂਤ ਪਕੜ ਹੈ | ਖ਼ਾਸ ਕਰਕੇ ਸ਼ਹਿਰੀ ਇਲਾਕਿਆਂ ਵਿਚ ਉਨ੍ਹਾਂ ਦੀ ਪਛਾਣ ਇਕ ਜਨਤਾ-ਨਿਕਟ ਆਗੂ ਵਜੋਂ ਬਣੀ ਹੋਈ ਹੈ | ਸ: ਰਿੰਕੂ ਨਰੁੁੁੂਲਾ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਧਿਆਨ ਫਿਲਹਾਲ ਆਪਣੇ ਕਾਰੋਬਾਰ ਵੱਲ ਹੈ ਅਤੇ ਉਹ ਆਪਣੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਆਪਣੇ ਨਜਦੀਕੀ ਮਿੱਤਰਾਂ ਤੇ ਹਲਕਾ ਵਾਸੀਆਂ ਨਾਲ ਸਲਾਹ ਉਪਰੰਤ ਹੀ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਬਾਈਪਾਸ ਬਣਿਆ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਕਾਰਨ <br/> ਅਗਲੀ ਖ਼ਬਰ ਸੰਤ ਬਾਬਾ ਗੁਰਬਖ਼ਸ਼ ਸਿੰਘ ਦੀ ਯਾਦ 'ਚ 67ਵਾਂ ਪੰਜ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ <br/>
Ad Position 24