29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਅੰਮਿ੍ਤਸਰ ਬਾਈਪਾਸ ਬਣਿਆ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਕਾਰਨ <br/>

Ad Position 21
No active advertisement
ਵੇਰਕਾ ਬਾਈਪਾਸ 'ਤੇ ਟੁੱਟੀ ਸੜਕ ਦੇ ਕਾਰਨ ਖਿਲਰੀ ਹੋਈ ਬਜਰੀ ਦਾ ਦਿ੍ਸ਼ | ਤਸਵੀਰਾਂ : ਹਰਜੀਤ ਸਿੰਘ <br/> 26-01-2026
ਅੰਮਿ੍੍ਰਤਸਰ, 25 ਜਨਵਰੀ (ਹਰਮਿੰਦਰ ਸਿੰਘ)-ਹਰ ਸ਼ਹਿਰ ਦੇ ਦੁਆਲੇ ਬਾਈਪਾਸ ਬਣਾਇਆ ਜਾਂਦਾ ਹੈ ਤਾਂ ਜੋ ਸ਼ਹਿਰ ਦੇ ਬਾਹਰੋਂ ਬਾਹਰ ਜਾਣ ਵਾਲੀ ਅਵਾਜਾਈ ਭੀੜ ਭਾੜ 'ਚ ਨਾ ਪੈਂਦੀ ਹੋਈ ਬਾਈਪਾਸ ਤੋਂ ਹੋ ਕੇ ਬਾਹਰ ਨਿਕਲ ਜਾਵੇ ਪਰ ਅੰਮਿ੍ਤਸਰ ਦਾ ਅਜਿਹਾ ਬਾਈਪਾਸ ਹੈ ਜਿਸ ਦੀ ਹਾਲਤ ਤਰਸਯੋਗ ਹੈ ਜਿਥੇ ਥਾਂ-ਥਾਂ 'ਤੇ ਆਵਾਜਾਈ ਦੇ ਜਾਮ ਲੱਗਦੇ ਹਨ ਅਤੇ ਬਾਈਪਾਸ 'ਤੇ ਬਹੁਤ ਸਾਰੀਆਂ ਜਗ੍ਹਾ 'ਤੇ ਟੋਏ ਪਏ ਹਨ | ਜਿਸ ਕਾਰਨ ਲੋਕ ਬਾਈਪਾਸ ਰਾਹੀ ਨਿਕਲਣ ਦੀ ਬਜਾਏ ਸ਼ਹਿਰ ਦੇ ਅੰਦਰੋਂ ਨਿਕਲਣ ਤੋਂ ਤਰਜੀਹ ਦਿੰਦੇ ਹਨ, ਜਿਸ ਕਾਰਨ ਸ਼ਹਿਰ ਦੇ ਅੰਦਰ ਅਵਾਜਾਈ ਵਧੇਰੇ ਹੋ ਜਾਣ ਕਰਕੇ ਥਾਂ-ਥਾਂ 'ਤੇ ਜਾਮ ਲੱਗ ਰਹੇ ਹਨ | ਅੰਮਿ੍ਤਸਰ ਦੇ ਬਾਈਪਾਸ ਜੋ ਗੋਲਡਨ ਗੇਟ ਦੇ ਨੇੜਿਓਾ ਸ਼ੁਰੂ ਹੁੰਦਾ ਹੈ ਅਤੇ ਇਹ ਸ਼ਹਿਰ ਦੇ ਚੁਫੇਰੇ ਘੁੰਮਦਾ ਹੋਇਆ ਅਟਾਰੀ ਤੱਕ ਜਾਂਦਾ ਹੈ | ਇਸ ਤੋਂ ਇਲਾਵਾ ਬੀੜ ਬਾਬਾ ਬੁੱਢਾ ਸਾਹਿਬ ਵਾਲੀ ਸੜਕ ਵੀ ਪਿੰਡਾਂ ਤੋਂ ਹੁੰਦੀ ਹੋਈ ਇਸ ਬਾਈਪਾਸ ਦੇ ਨਾਲ ਮਿਲਦੀ ਹੈ | ਬਾਈਪਾਸ 'ਤੇ ਇਸ ਵੇਲੇ ਤਿੰਨ ਨਵੇਂ ਪੁਲਾਂ ਦਾ ਨਿਰਮਾਣ ਹੋ ਰਿਹਾ ਹੈ ਜਿਨ੍ਹਾਂ ਦਾ ਕੰਮ ਬਹੁਤ ਹੀ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ | ਜਿਸ ਦੇ ਕਾਰਨ ਲੋਹਰਕਾ ਰੋਡ, ਵੇਰਕਾ ਤੋਂ ਅੱਗੇ ਵੱਲਾ ਬਾਈਪਾਸ 'ਤੇ ਦੋ ਜਗ੍ਹਾ 'ਤੇ ਪੁਲ ਬਣ ਰਿਹਾ ਹੈ ਜਿਸ ਕਾਰਨ ਬਾਈਪਾਸ 'ਤੇ ਜਾਮ ਲੱਗਦੇ ਹਨ | ਇਹ ਜਾਮ ਇੰਨੇ ਵੱਡੇ ਹੁੰਦੇ ਹਨ ਕਿ ਇਨ੍ਹਾਂ ਵਿਚ ਰਾਹਗੀਰ ਘੰਟਿਆਂ ਤੱਕ ਉਲਝ ਕੇ ਰਹਿ ਜਾਂਦੇ ਹਨ | ਜਿਸ ਨਾਲ ਲੋਕਾਂ ਦੇ ਸਮੇਂ ਅਤੇ ਤੇਲ ਦੀ ਵੱਡੀ ਬਰਬਾਦੀ ਹੁੰਦੀ ਹੈ | ਇਨ੍ਹਾਂ ਪੁਲਾਂ ਦਾ ਕੰਮ ਸ਼ੁਰੂ ਹੋਏ ਕਈ ਸਾਲ ਹੋ ਗਏ ਹਨ ਪਰ ਜਿਸ ਰਫ਼ਤਾਰ ਦੇ ਨਾਲ ਕੰਮ ਹੋਣਾ ਚਾਹੀਦਾ ਸੀ ਨਹੀਂ ਹੋ ਸਕਿਆ | ਹੁਣ ਤਾਂ ਹਾਲਤ ਇਹ ਹੋ ਗਈ ਹੈ ਬਾਈਪਾਸ 'ਤੇ ਪਹਿਲਾਂ ਤੋਂ ਨਵੀਆਂ ਬਣੀਆਂ ਸੜਕਾਂ ਵੀ ਟੁੱਟਣ ਲੱਗ ਪਈਆਂ ਹਨ | ਵੇਰਕਾ ਬਾਈਪਾਸ 'ਤੇ ਸੜਕ ਦੀ ਹਾਲਤ ਮੰਦੀ ਹੈ | ਜਿਥੇ ਜਗ੍ਹਾ-ਜਗ੍ਹਾ 'ਤੇ ਟੋਏ ਪਏ ਹਨ ਅਤੇ ਲੁਕ ਨਾਲੋਂ ਬਜਰੀ ਵੱਖ ਹੋ ਕੇ ਸੜਕ 'ਤੇ ਖਿਲਰੀ ਪਈ ਹੈ | ਜੋ ਨਿੱਤ ਹਾਦਸਿਆਂ ਦਾ ਸਬੱਬ ਬਣਦੀ ਹੈ | ਦੋਪਹੀਆ ਵਾਹਨ ਚਾਲਕ ਸੜਕ 'ਤੇ ਪਏ ਟੋਇਆਂ ਅਤੇ ਖਿਲਰੀ ਹੋਈ ਬਜਰੀ ਤੋਂ ਫਿਸਲ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਇਸ ਪਾਸੇ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ | ਬਾਈਪਾਸ 'ਤੇ ਲੱਗਣ ਵਾਲੇ ਆਵਾਜਾਈ ਅਤੇ ਟੁੱਟੀਆਂ ਸੜਕਾਂ ਲੋਕਾਂ ਦੀ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਿਹਾ ਹੈ | ਟੁੱਟੀਆਂ ਸੜਕਾਂ ਦੀ ਮੁਰੰਮਤ ਹੋਣ ਅਤੇ ਇਸ 'ਤੇ ਲੁੱਕ ਪੈਣ ਦਾ ਕੰਮ ਅਜੇ ਕੁਝ ਸਮਾਂ ਹੋਰ ਪੱਛੜ ਸਕਦਾ ਹੈ | ਜਿਸ ਦਾ ਕਾਰਨ ਲੁੱਕ ਪਲਾਂਟ ਬੰਦ ਬਣ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਬਾਈਪਾਸ ਬਣਿਆ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਕਾਰਨ <br/> ਅਗਲੀ ਖ਼ਬਰ ਹਲਕਾ ਦੱਖਣੀ ਤੋਂ 'ਆਪ' ਦੇ ਜ਼ਿਲ੍ਹਾ ਮੀਤ ਪ੍ਰਧਾਨ ਰਿੰਕੂ ਨਰੂਲਾ ਵਲੋਂ ਅਸਤੀਫ਼ਾ <br/>
Ad Position 24