05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਰਾਮ ਬਾਗ 'ਚ ਲੱਗੇ ਬੁੱਤ ਤੱਕ ਸੀਮਤ ਹੋ ਕੇ ਰਹਿ ਗਈਆਂ ਮਹਾਤਮਾ ਗਾਂਧੀ ਨਾਲ ਸੰਬੰਧਿਤ ਯਾਦਗਾਰਾਂ <br/>

Ad Position 21
No active advertisement
ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਮਹਾਤਮਾ ਗਾਂਧੀ ਨਾਲ ਸੰਬੰਧਿਤ ਸਥਾਨਕ ਰਾਮ ਬਾਗ (ਕੰਪਨੀ ਬਾਗ), ਹਾਲ ਗੇਟ (ਗਾਂਧੀ ਦਰਵਾਜ਼ਾ) ਅਤੇ ਗੋਲ ਬਾਗ ਵਿਚਲੀਆਂ ਯਾਦਗਾਰਾਂ ਅਤੇ ਨਿਸ਼ਾਨੀਆਂ 'ਚੋਂ ਮੌਜੂਦਾ ਸਮੇਂ ਸਿਰਫ਼ ਸਥਾਨਕ ਰਾਮ ਬਾਗ 'ਚ ਮਹਾਤਮਾ ਗਾਂਧੀ ਦੇ ਬੁੱਤ ਦੇ ਰੂਪ 'ਚ ਮੌਜੂਦ ਯਾਦਗਾਰ ਹੀ ਬਾਕੀ ਬਚੀ ਰਹਿ ਗਈ ਹੈ | ਜਦਕਿ ਅੰਮਿ੍ਤਸਰ ਦੇ ਹਾਲ ਦਰਵਾਜ਼ੇ ਦੇ ਉੱਪਰ ਲਗਾਈ ਗਈ 'ਗਾਂਧੀ ਦਰਵਾਜ਼ਾ' ਲਿਖੀ ਤਖ਼ਤੀ ਸਮੇਤ ਗੋਲ ਬਾਗ 'ਚੋਂ ਸਭ ਨਿਸ਼ਾਨੀਆਂ ਅਲੋਪ ਹੋ ਚੁੱਕੀਆਂ ਹਨ | ਦਸਤਾਵੇਜ਼ਾਂ ਮੁਤਾਬਿਕ ਸਥਾਨਕ ਗੋਲ ਬਾਗ਼ 'ਚ ਦਸੰਬਰ 1919 ਨੂੰ ਆਲ ਇੰਡੀਆ ਕਾਂਗਰਸ ਦੇ 34ਵੇਂ ਇਜਲਾਸ ਮੌਕੇ ਮਹਾਤਮਾ ਗਾਂਧੀ ਲਗਭਗ 5 ਦਿਨਾਂ ਤੱਕ ਰੁਕੇ ਸਨ ਅਤੇ ਉਕਤ ਵਿਸ਼ਾਲ ਇਜਲਾਸ 'ਚ ਕਈ ਕੌਮੀ ਪੱਧਰ ਦੇ ਨੇਤਾ ਸ਼ਾਮਿਲ ਹੋਏ ਸਨ | ਉਸ ਮੌਕੇ ਵੱਖ-ਵੱਖ ਮਾਮਲਿਆਂ ਬਾਰੇ 50 ਪ੍ਰਸਤਾਵ ਪਾਸ ਕੀਤੇ ਗਏ | ਉਸ ਦੌਰਾਨ ਮਹਾਤਮਾ ਗਾਂਧੀ ਇਸੇ ਬਾਗ ਦੇ ਅੰਦਰ ਹੀ ਇਕ ਛੋਟੀ ਜਿਹੀ ਝੌਂਪੜੀ ਬਣਾ ਕੇ ਰਹੇ | ਉਕਤ ਇਜਲਾਸ ਦੇ ਬਾਅਦ ਗੋਲ ਬਾਗ ਦੀ ਮਹੱਤਤਾ ਸਿਖਰ ਤੱਕ ਪਹੁੰਚ ਗਈ ਅਤੇ ਇੱਥੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਸੈਂਕੜੇ ਜਲਸੇ ਤੇ ਬੈਠਕਾਂ ਹੋਈਆਂ | ਉਕਤ ਬਾਗ ਨਾਲ ਜੁੜੇ ਇਨ੍ਹਾਂ ਇਤਿਹਾਸਕ ਤੱਥਾਂ ਤੋਂ ਵਾਕਫ਼ ਨਾ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਦੇ ਵੀ ਗੋਲ ਬਾਗ ਨੂੰ ਮਹਾਤਮਾ ਗਾਂਧੀ ਨਾਲ ਸੰਬੰਧਿਤ ਯਾਦਗਾਰਾਂ ਦੀ ਸੂਚੀ 'ਚ ਸ਼ਾਮਿਲ ਨਹੀਂ ਕੀਤਾ ਜਾ ਸਕਿਆ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੋਲ ਬਾਗ ਦੇ ਸਥਾਨ 'ਤੇ ਪਹਿਲਾਂ ਨਰਾਇਣ ਸਿੰਘ ਵਕੀਲ ਦਾ ਬਾਗ ਹੋਇਆ ਕਰਦਾ ਸੀ | ਸੰਨ 1882 'ਚ ਸਰ ਚਾਰਲਸ ਐਚੀਸਨ ਦੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਂ 'ਤੇ ਬਾਗ ਦਾ ਨਾਂਅ ਐਚੀਸਨ ਪਾਰਕ ਰੱਖਿਆ ਗਿਆ ਅਤੇ ਬਾਗ ਗੁਲਾਈ 'ਚ ਬਣਿਆ ਹੋਣ ਕਰਕੇ ਬਾਅਦ 'ਚ ਇਹ ਗੋਲ ਬਾਗ ਨਾਂਅ ਨਾਲ ਪ੍ਰਸਿੱਧ ਹੋ ਗਿਆ | ਹਾਲ ਦਰਵਾਜ਼ਾ ਸੰਨ 1876 'ਚ ਅੰਮਿ੍ਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਸੀ. ਐੱਚ. ਹਾਲ ਦੁਆਰਾ ਆਪਣੇ ਨਾਂ 'ਤੇ ਬਣਵਾਇਆ ਗਿਆ | ਦੇਸ਼ ਦੀ ਆਜ਼ਾਦੀ ਤੋਂ ਬਾਅਦ 2 ਅਕਤੂਬਰ 1952 ਨੂੰ ਜਦੋਂ ਉਕਤ ਗੇਟ ਦਾ ਨਾਂ ਬਦਲ ਕੇ 'ਗਾਂਧੀ ਦਰਵਾਜ਼ਾ' ਰੱਖਿਆ ਗਿਆ ਤਾਂ ਉਸੇ ਦੌਰਾਨ ਇਸ ਦਰਵਾਜ਼ੇ ਦੀਆਂ ਕੰਧਾਂ 'ਤੇ ਅੰਗਰੇਜ਼ੀ, ਪੰਜਾਬੀ ਤੇ ਉਰਦੂ 'ਚ ਗੇਟ ਦੇ ਨਵੇਂ ਨਾਂ ਵਾਲੀਆਂ ਤਖ਼ਤੀਆਂ ਵੀ ਲਗਵਾਈਆਂ ਗਈਆਂ | ਹਾਲਾਂਕਿ, ਕੁਝ ਸਮਾਂ ਪਹਿਲਾਂ ਉਕਤ ਤਖ਼ਤੀ ਨੂੰ ਪ੍ਰਸ਼ਾਸਨ ਵਲੋਂ ਬਿਨਾ ਕਾਰਨ ਦੱਸੇ ਹਟਾਏ ਜਾਣ ਉਪਰੰਤ ਮੁੜ ਅਜੇ ਤਕ ਸਥਾਪਿਤ ਨਹੀਂ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਤੋਂ ਗੁੰਮ ਹੋਏ ਵਿਅਕਤੀ ਦੇ ਅੰਮਿ੍ਤਸਰ 'ਚ ਹੋਏ ਅੰਨੇ੍ਹ ਕਤਲ ਦੀ ਗੁੱਥੀ ਸੁਲਝੀ <br/> ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ 25 ਫਰਵਰੀ ਨੂੰ ਖ਼ਾਲਸਾ ਵਹੀਰ ਆਰੰਭ ਕਰਨ...
Ad Position 24
No active advertisement