05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੁਲਤਾਨਵਿੰਡ ਕਵਰ ਐਵੀਨਿਊ ਪਿੰਡ ਸੁਲਤਾਨਵਿੰਡ ਵਿਖੇ ਗੁਰਦੁਆਰਾ ਬਾਬਾ ਸੁੱਲਾ ਜੀ ਦੀ ਚਾਰਦੀਵਾਰੀ ਦੀ ਸੇਵਾ ਆਰੰਭ <br/>

Ad Position 21
No active advertisement
ਅਜੀਤ ਡੈਸਕ 31-01-2026
ਸੁਲਤਾਨਵਿੰਡ, 30 ਜਨਵਰੀ (ਗੁਰਨਾਮ ਸਿੰਘ ਬੁੱਟਰ)-ਦੋਬੁਰਜੀ ਲਿੰਕ ਰੋਡ ਸਥਿਤ ਕੰਵਰ ਐਵੀਨਿਊ ਸੁਲਤਾਨਵਿੰਡ ਗੁਰਦੁਆਰਾ ਬਾਬਾ ਸੁੱਲਾ ਜੀ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਵਿਸਥਾਰ ਅਤੇ ਸੁਰੱਖਿਆ ਪੱਖੋਂ ਮਜਬੂਤ ਚਾਰਦੀਵਾਰੀ ਉਸਾਰਨ ਦੀ ਪਵਿੱਤਰ ਸੇਵਾ ਦਾ ਆਰੰਭ ਕੀਤਾ | ਇਸ ਧਾਰਮਿਕ ਸਮਾਗਮ ਵਿਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਬਾਬਾ ਸੁੱਲਾ ਜੀ ਦੀ ਉਸਾਰੀ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਅਤੇ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਵਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੀ ਜੀਵਨ ਭਰ ਦੀ ਭਗਤੀ ਨੂੰ ਇਸ ਗੁਰੂ ਘਰ ਵਿਚ ਸਮਰਪਿਤ ਕੀਤਾ | ਹੁਣ ਸਮੇਂ ਦੀ ਲੋੜ ਅਨੁਸਾਰ, ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਬੰਧਾਂ ਵਿਚ ਵਿਸਥਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਲੰਗਰ ਹਾਲ, ਅੰਮਿ੍ਤ-ਸੰਚਾਰ ਤੇ ਗੁਰਮਤਿ ਸਮਾਗਮ ਹਾਲ ਅਤੇ ਪਾਰਕਿੰਗ ਤੋਂ ਇਲਾਵਾ, ਸੁਰੱਖਿਆ ਪੱਖੋਂ ਮਜਬੂਤ ਚਾਰਦੀਵਾਰੀ ਬਣਾਈ ਜਾਵੇਗੀ | ਅੱਜ ਅਸੀਂ ਇਸ ਪਵਿੱਤਰ ਸੇਵਾ ਦੀ ਆਰੰਭਤਾ ਕੀਤੀ ਹੈ ਅਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਪੜਾਅ-ਦਰ-ਪੜਾਅ ਸਾਰੇ ਕਾਰਜ ਮੁਕੰਮਲ ਕੀਤੇ ਜਾਣਗੇ | ਬਾਬਾ ਕਸ਼ਮੀਰ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਸੰਪ੍ਰਦਾਇਕ ਕਾਰ ਸੇਵਾ ਸੰਤ ਭੂਰੀ ਵਾਲਿਆਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸਹਿਯੋਗ ਕਰ ਰਹੀਆਂ ਹਨ | ਇਸ ਸਮਾਗਮ ਵਿਚ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਵੀ ਬੜੀ ਸ਼ਰਧਾ ਭਾਵਨਾ ਨਾਲ ਸ਼ਿਰਕਤ ਕੀਤੀ | ਉਨ੍ਹਾਂ ਨੇ ਬਾਬਾ ਜੀ ਵਲੋਂ ਗੁਰਧਾਮਾਂ ਦੀ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਨਾ ਸਿਰਫ਼ ਪਵਿੱਤਰ ਇਤਿਹਾਸਿਕ ਗੁਰਧਾਮਾਂ ਦੀ ਸੇਵਾ ਦੇ ਕਾਰਜ ਕੀਤੇ ਹਨ ਬਲਕਿ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਵਿਸ਼ੇਸ਼ ਤੌਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀ ਸਫਾਈ ਵਿਚ ਵੀ ਅਹਿਮ ਯੋਗਦਾਨ ਹੈ | ਸਮਾਗਮ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ, ਜਰਮਨਜੀਤ ਸਿੰਘ ਬਾਠ, ਬਾਬਾ ਛਿੰਦਾ ਸਿੰਘ , ਗੁਰਜੰਟ ਸਿੰਘ ਚਿੰਟੂ, ਸੁਖਵਿੰਦਰ ਸਿੰਘ ਪੱਪੂ, ਹੈੱਡ ਮਿਸਤਰੀ ਭਾਈ ਅਮਰੀਕ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਕਰਨ ਸਿੰਘ, ਬਾਬਾ ਰਤਨ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਸੁਖਬੀਰ ਸਿੰਘ ਮਾਹਲ, ਬਾਬਾ ਅਮਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਗੁਰਭੇਜ ਸਿੰਘ, ਬਾਬਾ ਗੁਰਸਾਜਨ ਸਿੰਘ, ਬਾਬਾ ਫਤਹਿ ਸਿੰਘ, ਮਾਸਟਰ ਪ੍ਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ 'ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ <br/> ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਭਲਾਈ ਕੇਂਦਰ ਵਿਖੇ ਜਨਮ ਦਿਹਾੜਾ ਸ਼ਰਧਾ ਸਤਿਕਾਰ ਸਹਿਤ ਮਨਾਇਆ <br/>
Ad Position 24
No active advertisement