30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਪਰਿੰਗ ਡੇਲ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਤਕਨੀਕੀ ਮਾਡਲ ਦੀ ਰਾਸ਼ਟਰੀ ਪੱਧਰ 'ਤੇ ਹੋਈ ਸ਼ਲਾਘਾ <br/>

Ad Position 21
No active advertisement
ਅਜੀਤ ਡੈਸਕ 01-02-2026
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਦੇ ਦੋ ਨੌਜਵਾਨ ਵਿਗਿਆਨੀਆਂ ਵਲੋਂ ਤਿਆਰ ਕੀਤਾ ਇਕ ਤਕਨੀਕੀ ਮਾਡਲ ਹਾਲ ਸਮੇਂ ਵਿਚ ਰਾਸ਼ਟਰੀ ਪੱਧਰ 'ਤੇ ਸਲਾਹਿਆ ਗਿਆ ਹੈ | ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਦੋ ਉੱਭਰਦੇ ਵਿਗਿਆਨੀਆਂ ਵਲੋਂ ਘਰੇਲੂ ਸਾਧਨਾਂ ਦੀ ਵਰਤੋਂ ਕਰਕੇ ਫਾਲਤੂ ਸਾਮਾਨ ਦੀ ਰਿਸਾਇਕਲਿੰਗ ਮੈਨੇਜਮੈਂਟ ਕਰਨ ਦੇ ਇਸ ਨਿਵੇਕਲੇ ਮਾਡਲ ਨੂੰ ਤਕਨੀਕੀ ਮਾਹਿਰਾ ਨੇ ਸਲਾਹਿਆ ਹੈ | ਸੰਧੂ ਨੇ ਦੱਸਿਆ ਕਿ ਹੈਦਰਾਬਾਦ ਵਿਖੇ ਹੋਏ 'ਸਪਾਰਕ ਇਨੋਵੇਸ਼ਨ ਐਵਾਰਡ' ਦੌਰਾਨ ਸਕੂਲ ਦੀ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਇਨਾਇਤ ਕੌਰ ਬੇਦੀ ਅਤੇ ਨਿਲਾਕਸ਼ੀ ਜੈਨ ਤੇ ਅਧਾਰਿਤ ਸਪਰਿੰਗ ਡੇਲ ਦੀ ਟੀਮ ਦਾ ਪ੍ਰੋਜੈਕਟ ਵਰਕ ਆਪਣੀ ਕੈਟੇਗਰੀ 'ਚ ਰਾਸ਼ਟਰੀ ਪੱਧਰ 'ਤੇ ਚੁਣਿਆ ਗਿਆ ਹੈ | ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਧੂ ਨੇ ਦੱਸਿਆ ਕਿ ਸਕੂਲ ਦੀ ਟੀਮ ਨੇ ਘਰੇਲੂ ਸੰਸਾਧਨਾਂ ਦੀ ਵਰਤੋਂ ਕਰਦਿਆਂ ਅਜਿਹਾ ਰਿਸਾਇਕਲਿੰਗ ਸਿਸਟਮ ਤਿਆਰ ਕੀਤਾ ਹੈ ਜਿਸ ਨਾਲ ਝੋਨੇ ਅਤੇ ਕਣਕ ਦੀ ਪਰਾਲੀ, ਗੰਨੇ ਦੇ ਕਚਰੇ ਤੋਂ ਇਲਾਵਾ ਘਰੇਲੂ ਸੂਤੀ ਕੱਪੜਿਆਂ ਦੇ ਕਚਰੇ ਦੀ ਵਰਤੋਂ ਕਾਗਜ਼ ਬਨਾਉਣ ਲਈ ਕੀਤੀ ਜਾ ਸਕਦੀ ਹੈ |
ਸੰਧੂ ਨੇ ਆਸਵੰਦ ਹੁੰਦਿਆਂ ਕਿਹਾ ਕਿ ਇਹ ਪਰਾਲੀ ਅਤੇ ਹੋਰ ਖੇਤੀ ਬਾੜੀ ਅਧਾਰਤ ਕਚਰੇ ਦੇ ਸਾੜਨ ਨਾਲ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਬਚਣ ਲਈ ਸਸਤਾ ਅਤੇ ਕਾਮਯਾਬ ਮਾਡਲ ਸਾਬਤ ਹੋ ਸਕਦਾ ਹੈ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਮਾਰਗ ਦਰਸ਼ਕ ਅਧਿਆਪਕਾਵਾਂ ਰਸ਼ਿਮ ਰਾਵਲ ਅਤੇ ਆਕਤੀ ਦੇ ਸਿਰ ਹੈ |

Ad Position 22
No active advertisement
ਪਿਛਲੀ ਖ਼ਬਰ ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ ਦੀ ਵਿਦਿਆਰਥਣ ਨੇ ਸੂਬਾ ਪੱਧਰੀ ਮੁਕਾਬਲੇ 'ਚ ਮਾਰੀ ਬਾਜ਼ੀ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਨਵੀਨਤਾ ਅਤੇ ਬੌਧਿਕ ਸੰਪਤੀ ਬਾਰੇ ਕੀਤੀ ਚਰਚਾ
Ad Position 24