ਅੰਮਿ੍ਤਸਰ, 20 ਫਰਵਰੀ (ਰੇਸ਼ਮ ਸਿੰਘ)-ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਮਾਨਸਿਕ ਸਿਹਤ ਪ੍ਰੋਗਰਾਮ ਤਹਿਤ 'ਟੈਲੀ-ਮਾਨਸ' ਹੈਲਪਲਾਈਨ ਅਹਿਮ ਭੂਮਿਕਾ ਨਿਭਾਅ ਰਹੀ ਹੈ | ਇਸ ਹੈਲਪ ਲਾਈਨ 'ਤੇ ਪਿਛਲੇ ਇਕ ਸਾਲ 'ਚ ਜ਼ਿਲ੍ਹੇ ਭਰ ਵਿਚ 22,200 ਤੋਂ ਵੱਧ ਕਾਲਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿੱਥੇ ਲੋਕਾਂ ਨੇ ਮਾਨਸਿਕ ਸਲਾਹ, ਭਾਵਨਾਤਮਕ ਸਹਾਇਤਾ ਅਤੇ ਮਨੋਵਿਗਿਆਨਕ ਮਦਦ ਲਈ ਸੰਪਰਕ ਕੀਤਾ | ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਟੈਲੀ-ਮਨਾਸ ਕੇਂਦਸਰ ਸਰਕਾਰ - ਦੀ ਨੈਸ਼ਨਲ ਟੈਲੀ ਮਨੋਰੋਗ ਹੈਲਥ ਪ੍ਰੋਗਰਾਮ ਹੇਠ ਇਕ ਮਹੱਤਵਪੂਰਨ ਪਹਿਲ ਹੈ | ਇਸਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਮੁਫ਼ਤ, ਗੁਪਤ ਅਤੇ 24 ਘੰਟੇ ਮਾਨਸਿਕ ਸਿਹਤ ਜੋ ਸਹਾਇਤਾ ਪ੍ਰਦਾਨ ਕਰਨਾ ਹੈ | ਇਹ ਸੇਵਾ ਮਾਹਿਰ ਕੋਂਸਲਰਾਂ ਰਾਹੀਂ ਤੁਰੰਤ ਮਦਦ, ਤਣਾਅ ਨੂੰ ਸੰਭਾਲਣ-ਲਈ ਤਰੀਕੇ, ਮਨੋਵਿਗਿਆਨਕ ਪਹਿਲੀ ਸਹਾਇਤਾ ਅਤੇ ਲੋੜ ਪੈਣ 'ਤੇ ਮਾਹਿਰਾਂ ਜਾਂ ਸਿਹਤ ਸੰਸਥਾਵਾਂ-ਨਾਲ ਜੋੜਨ ਦੀ ਸੁਵਿਧਾ ਦਿੰਦੀ ਹੈ | ਹੈਲਪ ਲਾਈਨ ਰਾਹੀਂ ਤਣਾਅ, ਚਿੰਤਾ, ਡਿਪ੍ਰੈਸ਼ਨ, ਪ੍ਰੀਖਿਆ ਦਬਾਅ, ਰਿਸ਼ਤਿਆਂ ਦੀਆਂ ਸਮੱਸਿਆਵਾਂ, ਨਸ਼ੇ ਸੰਬੰਧੀ ਚਿੰਤਾਵਾਂ, ਨੀਂਦ ਦੀਆਂ ਸਮੱਸਿਆਵਾਂ ਅਤੇ ਸੰਕਟ ਸਥਿਤੀਆਂ ਵਰਗੇ ਮਾਮਲਿਆਂ ਵਿਚ ਮਦਦ ਪ੍ਰਦਾਨ ਕੀਤੀ ਜਾਂਦੀ ਹੈ | ਇਹ ਦੋ ਪੱਧਰੀ ਪ੍ਰਣਾਲੀ ਰਾਹੀਂ ਕੰਮ ਕਰਦੀ ਹੈ | ਸਹਾਇਤ ਪਦਾਨ ਕਰਨ 'ਚ ਇਹ ਪਹਿਲੇ ਪੱਧਰ 'ਤੇ ਕਾਊਾਸਲਰ ਸਹਾਇਤਾ ਦਿੰਦੇ ਹਨ ਅਤੇ ਜ਼ਰੂਰਤ ਪੈਣ 'ਤੇ ਮਾਮਲੇ ਨੂੰ ਮਨੋਵਿਗਿਆਨੀ ਜਾਂ ਮਨੋਰੋਗ ਮਾਹਿਰ ਵੱਲ ਭੇਜਿਆ ਜਾਂਦਾ ਹੈ | ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ ਨੇ ਕਿਹਾ ਕਿ ਵੱਧ ਰਹੀਆਂ ਕਾਲਾਂ ਲੋਕਾਂ ਵਿਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਦਾ ਸੰਕੇਤ ਹਨ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭਾਵਨਾਤਮਕ ਤਣਾਅ ਮਹਿਸੂਸ ਹੋਵੇ ਤਾਂ ਉਹ ਬਿਨਾਂ ਝਿਜਕ ਸਹਾਇਤਾ ਲੈਣ |