ਖ਼ਾਤਮੇ ਲਈ ਕਈ ਮੁਹਿੰਮਾਂ ਆਰੰਭੇ ਜਾਣ ਦੇ ਬਾਵਜੂਦ ਨਹੀਂ ਕੀਤਾ ਜਾ ਸਕਿਆ ਸਫ਼ਾਇਆ ਸੜਕਾਂ ਕੰਢੇ ਅਤੇ ਪਾਰਕਾਂ 'ਚ ਵਧ ਫੁਲ ਰਹੀ ਗਾਜ਼ਰ ਬੂਟੀ ਲੋਕਾਂ ਲਈ ਬਣੀ ਮੁਸੀਬਤ
ਮੁੱਖ ਸੜਕਾਂ ਦੇ ਫੁੱਟਪਾਥਾਂ 'ਤੇ ਵੱਧ-ਫੁਲ ਰਹੀ ਗਾਜ਼ਰ ਬੂਟੀ ਦੀਆਂ ਤਸਵੀਰਾਂ | ਤਸਵੀਰਾਂ : ਨਿਰਮਲ ਸਟੂਡੀਓ
<br/>
21-02-2026
ਦੱਸਣਯੋਗ ਹੈ ਕਿ ਗਾਜਰ ਬੂਟੀ ਭਾਰਤ 'ਚ 1960 ਦੇ ਦਹਾਕੇ ਵਿਚ ਮੈਕਸੀਕਨ ਕਣਕ ਨਾਲ ਆਈ ਸੀ | ਇਸ ਨਦੀਨ ਨੂੰ ਗਾਜ਼ਰ ਬੂਟੀ, ਕਾਂਗਰਸ ਘਾਹ, ਪਾਰੀਥੀਨੀਅਮ ਗ੍ਰਾਸ, ਸਫ਼ੇਦ ਟੋਪੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ | ਮਨੁੱਖਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਨਾਲ-ਨਾਲ ਇਹ ਕੁਦਰਤੀ ਸੋਮਿਆਂ ਅਤੇ ਪਸ਼ੂਆਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ | ਇਹ ਡੇਅਰੀ ਜਾਨਵਰਾਂ ਦੇ ਦੁੱਧ ਨੂੰ ਵੀ ਕੌੜਾ ਬਣਾਉਂਦਾ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਦੀਨ ਫਰਵਰੀ ਵਿਚ ਉੱਗਣਾ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਤਕ ਉੱਗਦਾ ਰਹਿੰਦਾ ਹੈ | ਗਾਜ਼ਰ ਬੂਟੀ ਦੀ ਸਮੱਸਿਆ ਜ਼ਿਆਦਾਤਰ ਬਰਸਾਤਾਂ ਦੇ ਮਹੀਨਿਆਂ (ਜੁਲਾਈ-ਸਤੰਬਰ) 'ਚ ਰਹਿੰਦੀ ਹੈ |
ਇਸ ਬੂਟੀ ਦੇ ਬੀਜ ਬਹੁਤ ਬਰੀਕ ਹੋਣ ਕਰਕੇ ਇਹ ਹਵਾ ਜਾਂ ਪਾਣੀ ਨਾਲ ਦੂਰ-ਦੂਰ ਤਕ ਚਲੇ ਜਾਂਦੇ ਹਨ ਅਤੇ ਜ਼ਮੀਨ ਅੰਦਰ ਥੋੜੀ ਜਿਹੀ ਨਮੀ ਮਿਲਣ 'ਤੇ ਹੀ ਉੱਗ ਪੈਂਦੇ ਹਨ | ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਦੀਨ ਆਪਣੇ ਆਲੇ-ਦੁਆਲੇ ਕਿਸੇ ਵੀ ਬੂਟੇ ਨੂੰ ਉੱਗਣ ਨਹੀਂ ਦਿੰਦਾ ਅਤੇ ਤੇਜ਼ੀ ਨਾਲ ਵਧਦਾ ਹੈ |