08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੜਕਾਂ ਕੰਢੇ ਅਤੇ ਪਾਰਕਾਂ 'ਚ ਵਧ ਫੁਲ ਰਹੀ ਗਾਜ਼ਰ ਬੂਟੀ ਲੋਕਾਂ ਲਈ ਬਣੀ ਮੁਸੀਬਤ

Ad Position 21
No active advertisement
ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਸਥਾਨਕ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਕਚਹਿਰੀ ਰੋਡ, ਗੁੰਮਟਾਲਾ ਰੋਡ, ਰਾਮ ਤੀਰਥ ਰੋਡ, ਗੁਰੂ ਤੇਗ ਬਹਾਦਰ ਨਗਰ, ਨਿਊ ਅੰਮਿ੍ਤਸਰ, ਬਾਈਪਾਸ ਰੋਡ ਆਦਿ ਸ਼ਹਿਰ ਦੀਆਂ ਦਰਜਨਾਂ ਆਬਾਦੀਆਂ ਅਤੇ ਪਾਸ਼ ਕਾਲੋਨੀਆਂ, ਮੁੱਖ ਸੜਕਾਂ ਅਤੇ ਬਾਗਾਂ-ਪਾਰਕਾਂ ਆਦਿ 'ਚ ਉੱਗਿਆ ਤੇ ਵੱਧ-ਫੁਲ ਰਿਹਾ ਜ਼ਹਿਰੀਲਾ ਘਾਹ 'ਗਾਜ਼ਰ ਬੂਟੀ' ਸ਼ਹਿਰਵਾਸੀਆਂ ਲਈ ਇਕ ਜਾਣਿਆ-ਪਛਾਣਿਆ ਦੁਸ਼ਮਣ ਹੈ | ਇਹ ਬੂਟੀ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਅਤੇ ਇਸ ਨਦੀਨ ਦੇ ਜ਼ਿਆਦਾ ਦੇਰ ਤੱਕ ਸੰਪਰਕ 'ਚ ਰਹਿਣ ਨਾਲ ਸਾਹ ਨਾਲੀ ਦੇ ਰੋਗ, ਦਮਾ, ਨਜ਼ਲਾ, ਜ਼ੁਕਾਮ, ਨੱਕ 'ਚੋਂ ਪਾਣੀ ਵਗਣਾ ਆਦਿ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ | ਇਸ ਤੋਂ ਇਲਾਵਾ ਇਸ ਬੂਟੀ ਦੇ ਸੰਪਰਕ 'ਚ ਆਉਣ 'ਤੇ ਬੁਖ਼ਾਰ, ਚਮੜੀ ਦੇ ਰੋਗ, ਚਮੜੀ ਦੀ ਸੋਜ਼ਸ਼, ਖੁਜਲੀ, ਧੱਫੜ, ਜ਼ਖ਼ਮ ਆਦਿ ਵੀ ਜੋ ਜਾਂਦੇ ਹਨ | ਕਈ ਵਾਰ ਇਹ ਜ਼ਖ਼ਮ ਬਹੁਤ ਹੀ ਗੰਭੀਰ ਰੂਪ ਧਾਰ ਲੈਂਦੇ ਹਨ ਅਤੇ ਕੋਹੜ ਤਕ ਦਾ ਖ਼ਤਰਾ ਬਣ ਜਾਂਦਾ ਹੈ | ਇਸ ਜ਼ਹਿਰੀਲੀ ਬੂਟੀ ਦੇ ਖ਼ਤਰਿਆਂ ਤੋਂ ਜਾਣੰੂ ਸਥਾਨਕ ਜਾਗਰੂਕ ਨਾਗਰਿਕ ਅਨੇਕਾਂ ਵਾਰ ਸ਼ਹਿਰ 'ਚੋਂ ਇਸ ਬੂਟੀ ਦੇ ਖ਼ਾਤਮੇ ਦੀ ਮੰਗ ਕਰ ਚੁਕੇ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਦੇ ਮੁਕੰਮਲ ਸਫ਼ਾਏ ਲਈ ਕਈ ਮੁਹਿੰਮਾਂ ਆਰੰਭੇ ਜਾਣ ਦੇ ਬਾਵਜੂਦ ਸ਼ਹਿਰਵਾਸੀਆਂ ਤਰਫ਼ੋਂ ਇਨ੍ਹਾਂ ਮੁਹਿੰਮਾਂ 'ਚ ਉਚਿੱਤ ਸਹਿਯੋਗ ਨਾ ਮਿਲਣ ਕਰਕੇ ਇਸ ਬੂਟੀ ਦਾ ਅਜੇ ਤੱਕ ਮੁਕੰਮਲ ਤੌਰ 'ਤੇ ਖ਼ਾਤਮਾ ਨਹੀਂ ਕੀਤਾ ਜਾ ਸਕਿਆ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੂਟੀ ਦੇ ਸਫ਼ਾਏ ਲਈ ਸ਼ਹਿਰਵਾਸੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਉਹ ਆਪਣੇ ਨਜ਼ਦੀਕ ਖਾਲੀ ਪਲਾਟਾਂ, ਸੜਕਾਂ ਦੇ ਕੰਢਿਆਂ ਅਤੇ ਬਾਗਾਂ-ਪਾਰਕਾਂ ਦੇ ਫੁੱਟਪਾਥ ਤੋਂ ਇਸ ਬੂਟੀ ਨੂੰ ਖ਼ਤਮ ਕਰਨ 'ਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ |
ਦੱਸਣਯੋਗ ਹੈ ਕਿ ਗਾਜਰ ਬੂਟੀ ਭਾਰਤ 'ਚ 1960 ਦੇ ਦਹਾਕੇ ਵਿਚ ਮੈਕਸੀਕਨ ਕਣਕ ਨਾਲ ਆਈ ਸੀ | ਇਸ ਨਦੀਨ ਨੂੰ ਗਾਜ਼ਰ ਬੂਟੀ, ਕਾਂਗਰਸ ਘਾਹ, ਪਾਰੀਥੀਨੀਅਮ ਗ੍ਰਾਸ, ਸਫ਼ੇਦ ਟੋਪੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ | ਮਨੁੱਖਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਨਾਲ-ਨਾਲ ਇਹ ਕੁਦਰਤੀ ਸੋਮਿਆਂ ਅਤੇ ਪਸ਼ੂਆਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ | ਇਹ ਡੇਅਰੀ ਜਾਨਵਰਾਂ ਦੇ ਦੁੱਧ ਨੂੰ ਵੀ ਕੌੜਾ ਬਣਾਉਂਦਾ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਦੀਨ ਫਰਵਰੀ ਵਿਚ ਉੱਗਣਾ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਤਕ ਉੱਗਦਾ ਰਹਿੰਦਾ ਹੈ | ਗਾਜ਼ਰ ਬੂਟੀ ਦੀ ਸਮੱਸਿਆ ਜ਼ਿਆਦਾਤਰ ਬਰਸਾਤਾਂ ਦੇ ਮਹੀਨਿਆਂ (ਜੁਲਾਈ-ਸਤੰਬਰ) 'ਚ ਰਹਿੰਦੀ ਹੈ |
ਇਸ ਬੂਟੀ ਦੇ ਬੀਜ ਬਹੁਤ ਬਰੀਕ ਹੋਣ ਕਰਕੇ ਇਹ ਹਵਾ ਜਾਂ ਪਾਣੀ ਨਾਲ ਦੂਰ-ਦੂਰ ਤਕ ਚਲੇ ਜਾਂਦੇ ਹਨ ਅਤੇ ਜ਼ਮੀਨ ਅੰਦਰ ਥੋੜੀ ਜਿਹੀ ਨਮੀ ਮਿਲਣ 'ਤੇ ਹੀ ਉੱਗ ਪੈਂਦੇ ਹਨ | ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਦੀਨ ਆਪਣੇ ਆਲੇ-ਦੁਆਲੇ ਕਿਸੇ ਵੀ ਬੂਟੇ ਨੂੰ ਉੱਗਣ ਨਹੀਂ ਦਿੰਦਾ ਅਤੇ ਤੇਜ਼ੀ ਨਾਲ ਵਧਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪਹਿਲੀ ਵਾਰ ਹੈ ਕਿਸੇ ਸਿੱਖਿਆ ਮੰਤਰੀ ਨੇ ਸਿੱਖਿਆ ਪ੍ਰਣਾਲੀ ਦੀ ਜ਼ਮੀਨੀ ਪੱਧਰ 'ਤੇ ਸਮੀਖਿਆ ਕੀਤੀ-ਹਰਜੋਤ ਬੈਂਸ ਅਗਲੀ ਖ਼ਬਰ ਖ਼ਾਤਮੇ ਲਈ ਕਈ ਮੁਹਿੰਮਾਂ ਆਰੰਭੇ ਜਾਣ ਦੇ ਬਾਵਜੂਦ ਨਹੀਂ ਕੀਤਾ ਜਾ ਸਕਿਆ ਸਫ਼ਾਇਆ ਸੜਕਾਂ ਕੰਢੇ ਅਤੇ ਪਾਰਕਾਂ 'ਚ ਵਧ ਫ...
Ad Position 24