04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਰਈਆ, 21 ਫਰਵਰੀ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ ਗਿਆ | ਇਸ ਦੇ ਤਹਿਤ ਕਾਲਜ ਵਿਚ ਸਿਰਜਣਾਤਮਕ ਕਹਾਣੀ, ਕਵਿਤਾ, ਲੇਖ ਲਿਖਣ ਅਤੇ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਲਗਭਗ 50 ਵਿਦਿਆਰਥਣਾਂ ਵਲੋਂ ਹਿੱਸਾ ਲਿਆ ਗਿਆ | ਇਸ ਸਮਾਰੋਹ ਵਿਚ ਕਾਲਜ ਪਿ੍ੰ. ਡਾ. ਅਨੂ ਕਪਿਲ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ | ਕਵਿਤਾ ਲਿਖਤ ਮੁਕਾਬਲੇ ਵਿਚ ਸੁਖਮਨਪ੍ਰੀਤ ਕੌਰ ਨੇ ਪਹਿਲਾ, ਸਿਮਰਨਪ੍ਰੀਤ ਕੌਰ ਨੇ ਦੂਜਾ ਤੇ ਤਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਸਿਰਜਣਾਤਮਕ ਕਹਾਣੀ ਮੁਕਾਬਲੇ ਵਿਚ ਨਿਸ਼ੂ ਕੁਮਾਰੀ ਨੇ ਪਹਿਲਾ, ਮਨਜੀਤ ਕੌਰ ਨੇ ਦੂਜਾ, ਸਿਮਰਨਪ੍ਰੀਤ ਕੌਰ ਤੀਜਾ ਸਥਾਨ ਹਾਸਿਲ ਕੀਤਾ | ਲੇਖ ਲਿਖਣ ਵਿਚ ਲਵਬੀਰ ਕੌਰ ਨੇ ਪਹਿਲਾ, ਪਿ੍ਆ ਨੇ ਦੂਜਾ, ਬਲਰਾਜ ਕੌਰ ਤੀਜਾ ਸਥਾਨ ਹਾਸਿਲ ਕੀਤਾ | ਕੈਲੀਗ੍ਰਾਫੀ ਮੁਕਾਬਲੇ ਵਿਚ ਨਿਸ਼ੂ, ਪਿ੍ਆ ਪਹਿਲਾ ਸਥਾਨ, ਸਿਮਰਨਜੀਤ ਕੌਰ ਦੂਜਾ, ਰੀਮਨਪ੍ਰੀਤ ਕੌਰ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਪਿ੍ੰ. ਵਲੋਂ ਇਸ ਦਿਵਸ 'ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ | ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਪਿ੍ੰਸੀਪਲ ਮੈਡਮ ਵਲੋਂ ਇਨਾਮ ਵੰਡੇ ਗਏ | ਉਤਸ਼ਾਹ ਵਧਾਉਣ ਲਈ ਹਰਨੂਰ ਕੌਰ, ਪ੍ਰਵੀਨ ਕੌਰ ਗਗਨਦੀਪ ਕੌਰ ਨੂੰ ਵੀ ਇਨਾਮ ਵੰਡੇ ਗਏ | ਪੰਜਾਬੀ ਵਿਭਾਗ ਦੇ ਮੁੱਖੀ ਡਾ. ਹਰਵੰਤ ਕੌਰ ਵਲੋਂ ਕਾਲਜ ਪਿ੍ੰਸੀਪਲ, ਕਾਲਜ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥਣਾਂ ਦਾ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਅਸਿ. ਪ੍ਰੋ. ਕਰਮਜੀਤ ਕੌਰ, ਅਸਿ. ਪ੍ਰੋ. ਕੰਵਲਜੀਤ ਕੌਰ, ਅਸਿ. ਪ੍ਰੋ. ਦਲਜੀਤ ਕੌਰ ਮੌਜੂਦ ਸਨ | ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੋਂ ਵਲੋਂ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਅਟਾਰੀ-ਵਾਹਗਾ ਸਰਹੱਦ ਖੁੱਲੇ੍ਹ ਵਪਾਰ ਲਈ ਖੁੱਲ੍ਹਵਾਈ ਜਾਵੇਗੀ-ਸੁਖਬੀਰ <br/>... ਅਗਲੀ ਖ਼ਬਰ ਹਲਕਾ ਮਜੀਠਾ ਵਿਚ ਔਰਤਾਂ ਦੀ ਭਲਾਈ ਲਈ ਆਮ ਆਦਮੀ ਪਾਰਟੀ ਵਲੋਂ ਕਈ ਲੋਕ ਭਲਾਈ ਉਪਰਾਲੇ- ਤਲਬੀਰ ਸਿੰਘ ਗਿੱਲ
Ad Position 24