07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੰਜਾਬ ਪੈਨਸ਼ਨਰਜ਼ ਫਰੰਟ ਦੀ ਅਹਿਮ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਫਰੰਟ ਦੀ ਅਹਿਮ ਮੀਟਿੰਗ ਬਲਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਕਾਰਵਾਈ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਇੰਦਰ ਸਿੰਘ ਮਾਨ ਨੇ ਦੱਸਿਆ ਕਿ ਸਾਰੇ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅੱਜ ਤੱਕ ਦੀ ਸਭ ਤੋਂ ਨਿਕੰਮੀ, ਭਿ੍ਸਟ, ਲੋਕ ਅਤੇ ਪੈਨਸ਼ਨਰਜ਼ ਵਿਰੋਧੀ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਦੇ ਪੈਨਸ਼ਨ ਧਾਰਕ ਸਾਡੇ ਤੋਂ 16 ਫੀਸਦੀ ਵੱਧ ਮਹਿੰਗਾਈ ਭੱਤਾ ਲੈ ਰਹੇ ਹਨ, ਉਨ੍ਹਾਂ ਦੀ ਪੈਨਸ਼ਨ ਵੀ 2.59 ਗੁਨਾਕ ਨਾਲ ਸੋਧੀ ਗਈ ਹੈ ਪਰ ਪੰਜਾਬ ਦੇ ਪੈਨਸ਼ਨ ਧਾਰਕ ਮਮੂਲੀ 15 ਫੀਸਦੀ ਵਾਧੇ ਨਾਲ ਪੈਨਸ਼ਨ ਪ੍ਰਾਪਤ ਕਰ ਰਹੇ ਹਨ, 113 ਫੀਸਦੀ ਦੀ ਥਾਂ 119 ਫੀਸਦੀ ਮਹਿੰਗਾਈ ਭੱਤਾ ਅਦਾਲਤ ਵਲੋਂ ਪਾਸ ਹੋਣ ਦੇ ਬਾਵਜੂਦ ਜੋੜ ਕੇ ਪੈਨਸ਼ਨ ਨਹੀਂ ਸੋਧੀ ਗਈ | ਉਨ੍ਹਾਂ ਮੰਗ ਕੀਤੀ ਕਿ ਆਈ. ਪੀ. ਐੱਸ. ਅਤੇ ਆਈ. ਏ. ਐੱਸ. ਕਾਡਰ ਨੂੰ ਵੀ ਮਹਿੰਗਾਈ ਭੱਤੇ ਲਈ ਬਾਕੀ ਮੁਲਾਜਮਾਂ ਨਾਲ ਜੋੜਿ੍ਹਆ ਜਾਵੇ, ਮਹਿੰਗਾਈ ਭੱਤੇ ਦੀ 16 ਫੀਸਦੀ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਪੈਨਸ਼ਨ ਧਾਰਕਾਂ ਦੀ ਪੈਨਸ਼ਨ 2.59 ਗੁਨਾਕ ਨਾਲ ਸੋਧੀ ਜਾਵੇ, 25 ਸਾਲ ਵਾਲੇ ਸੇਵਾ ਮੁਕਤ ਮੁਲਾਜਮਾਂ ਨੂੰ ਪੂਰੀ ਪੈਨਸ਼ਨ ਦਿੱਤੀ ਜਾਵੇ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਲ ਦਾਸ, ਰਣਜੀਤ ਸਿੰਘ ਮਹਿਲਾਂਵਾਲਾ, ਕੁਲਵੰਤ ਸਿੰਘ ਰੂਪੋਵਾਲੀ, ਲਖਵਿੰਦਰ ਸਿੰਘ ਸਾਹ, ਬਲਦੇਵ ਸਿੰਘ ਪਵਾਰ, ਹਰਭਜਨ ਸਿੰਘ ਗਿੱਲ, ਅਰੂੜ ਚੰਦ ਭਨੋਟ, ਰਾਜੀਵ ਕੁਮਾਰ, ਮਨਜੀਤ ਸਿੰਘ, ਮਾਲੂਕ ਸਿੰਘ, ਬਾਬਾ ਗੁਲਜਾਰ ਸਿੰਘ, ਕੁਲਵੰਤ ਸਿੰਘ ਕਾਲਾ, ਰਾਜਿੰਦਰ ਸਿੰਘ, ਗਿਆਨੀ ਜਸਵੰਤ ਸਿੰਘ, ਰਛਪਾਲ ਸਿੰਘ, ਤਰਸੇਮ ਸਿੰਘ, ਜਗਦੀਸ਼ ਸਿੰਘ, ਕਰਤਾਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਨੇ 7ਵੀਂ ਚੇਤਨਾ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੁੰਦਰ ਲਿਖਾਈ ਸਿਖਲਾਈ ਕੈਂਪ 'ਚ 50 ਸਿੱਖਿਆਰਥੀਆਂ ਨੇ ਕੀਤੀ ਸ਼ਿਰਕਤ <br/>
Ad Position 24