03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹਰਿਆਣਾ ਦੇ ਮੁੱਖ ਮੰਤਰੀ ਦਾ ਸੈਣੀ ਸਮਾਜ ਵਲੋਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 23-02-2026
ਅੰਮਿ੍ਤਸਰ, 22 ਫ਼ਰਵਰੀ (ਸੁਰਿੰਦਰ ਕੋਛੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਅੰਮਿ੍ਤਸਰ ਦੌਰੇ ਮੌਕੇ ਸੈਣੀ ਸਮਾਜ ਦੇ ਪ੍ਰਧਾਨ ਤਰਸੇਮ ਲਾਲ ਸੈਣੀ, ਸੈਣੀ ਸਮਾਜ ਸੇਵਾ ਟਰੱਸਟ ਦੇ ਕਾਰਜਕਾਰਨੀ ਮੈਂਬਰਾਂ ਜਤਿੰਦਰ ਸਿੰਘ ਸੈਣੀ, ਵਿਨੋਦ ਕੁਮਾਰ ਸੈਣੀ, ਨੰਦ ਕਿਸ਼ੋਰ ਸੈਣੀ, ਸੰਤੋਖ ਸਿੰਘ ਸੈਣੀ, ਰਾਜ ਕੁਮਾਰ ਸੈਣੀ ਅਤੇ ਸਮਾਜ ਦੇ ਸਾਰੇ ਮੈਂਬਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੈਤ ਮਲਿਕ, ਐਡਵੋਕੇਟ ਪ੍ਰਦੀਪ ਸੈਣੀ, ਦਿਲ ਅਵਤਾਰ ਸਿੰਘ ਵੀ ਹਾਜ਼ਰ ਸਨ | ਸਵਾਗਤ ਸਮਾਰੋਹ ਦੌਰਾਨ ਬੁਲਾਰਿਆਂ ਨੇ ਸੈਣੀ ਸਮਾਜ ਵਲੋਂ ਧਾਰਮਿਕ, ਸਮਾਜਿਕ ਅਤੇ ਮਨੁੱਖਤਾ ਦੀ ਸੇਵਾ ਪ੍ਰਤੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸੈਣੀ ਸਮਾਜ ਵਲੋਂ ਨਿਯਮਿਤ ਤੌਰ 'ਤੇ ਅਧਿਆਤਮਿਕ ਸਭਾਵਾਂ, ਸਾਂਝੀਆਂ ਅਰਦਾਸਾਂ ਅਤੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜੋ ਹਰ ਉਮਰ ਦੇ ਲੋਕਾਂ 'ਚ ਸਾਂਝ, ਸਭਿਆਚਾਰਕ ਮੁੱਲਾਂ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਦੇ ਹਨ | ਤਰਸੇਮ ਲਾਲ ਸੈਣੀ ਨੇ ਕਿਹਾ ਕਿ ਸਮਾਜਿਕ ਸੇਵਾ ਦੇ ਖੇਤਰ 'ਚ ਸੈਣੀ ਸਮਾਜ ਨਿਯਮਿਤ ਤੌਰ 'ਤੇ ਸਿਹਤ ਜਾਂਚ ਕੈਂਪ, ਖ਼ੂਨਦਾਨ ਕੈਂਪ, ਗਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਸਿੱਖਿਆ ਸਹਾਇਤਾ ਪ੍ਰੋਗਰਾਮ ਅਤੇ ਲੋੜਵੰਦ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਮਦਦ ਸਮੇਤ ਲੋਕ-ਭਲਾਈ ਦੀਆਂ ਕਈ ਗਤੀਵਿਧੀਆਂ 'ਚ ਸ਼ਾਮਿਲ ਰਹਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ 'ਸਵੱਛ ਜਲ, ਸਵੱਛ ਮਨ' ਅਭਿਆਨ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਗਰਲਜ਼ ਸਕੂਲ ਦੀ ਖਿਡਾਰਨ ਨੇ ਮੁੱਕੇਬਾਜ਼ੀ 'ਚ ਜਿੱਤਿਆ ਚਾਂਦੀ ਦਾ ਤਗਮਾ <br/>
Ad Position 24