ਅੰਮਿ੍ਤਸਰ, 23 ਫਰਵਰੀ (ਸੁਰਿੰਦਰ ਕੋਛੜ)-ਸ੍ਰੀ ਲਕਸ਼ਮੀ ਨਾਰਾਇਣ ਰਾਗ ਸਭਾ ਸੁਸਾਇਟੀ ਦੀ ਕਾਰਜਕਾਰਨੀ ਦੀ ਬੈਠਕ ਐਡਵੋਕੇਟ ਸੁਦਰਸ਼ਨ ਕਪੂਰ, ਪ੍ਰਧਾਨ ਸੁਧੀਰ ਮਹਿਰਾ ਤੇ ਜਨਰਲ ਸਕੱਤਰ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਹੋਈ | ਰਾਗ ਸਭਾ ਵਲੋਂ ਆਯੋਜਿਤ ਰਾਗ ਸੰਗੀਤ ਸੰਮੇਲਨ ਦੀ ਤਿਆਰੀ ਲਈ ਇਹ ਸੁਸਾਇਟੀ ਦੀ ਅੰਤਿਮ ਬੈਠਕ ਸੀ | ਇਹ ਜਾਣਕਾਰੀ ਦਿੰਦਿਆਂ ਪੰਜਾਬ ਵਪਾਰ ਮੰਡਲ ਦੀ ਅੰਮਿ੍ਤਸਰ ਇਕਾਈ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ 1 ਮਾਰਚ ਤੋਂ 4 ਮਾਰਚ ਤੱਕ ਚੱਲਣ ਵਾਲੇ ਇਸ ਸੰਮੇਲਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਮਿ੍ਤਸਰ ਦਲਵਿੰਦਰ ਜੀਤ ਸਿੰਘ ਕਰਨਗੇ, ਜਦਕਿ ਸਾਬਕਾ ਵਜ਼ੀਰ ਓ. ਪੀ. ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ. ਜੀਵਨਜੋਤ ਕੌਰ, ਅਜੈ ਗੁਪਤਾ ਤੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵਿਸ਼ੇਸ਼ ਮਹਿਮਾਨ ਹੋਣਗੇ | ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਰਾਗ ਸੰਗੀਤ ਸੰਮੇਲਨ 'ਚ ਦੇਸ਼ ਭਰ ਦੇ ਕਲਾਕਾਰ ਅਤੇ ਖ਼ਾਸ ਤੌਰ 'ਤੇ ਦਿੱਲੀ ਦੇ ਪ੍ਰਸਿੱਧ ਤਬਲਾ ਵਾਦਕ ਰਾਮ ਕੁਮਾਰ ਮਿਸ਼ਰਾ, ਸ਼ਹਿਨਾਈ ਵਾਦਕ ਭਾਸਕਰ ਨਾਥ, ਮੁੰਬਈ ਤੋਂ ਵਾਇਲਿਨ ਵਾਦਕ ਸੰਗੀਤਾ ਸ਼ੰਕਰ, ਗਾਇਕਾ ਸ਼ਰੂਤੀ, ਹਾਰਮੋਨੀਅਮ ਵਾਦਕ ਜ਼ਾਕਿਰ ਡੋਲਪੁਰੀ ਅਤੇ ਸ਼ੁਚੀਮਤਾ, ਦੇਬੂ ਪਿ੍ਆ ਮੁੰਬਈ, ਤਾਨਪੁਰਾ ਵਾਦਕ ਸਾਜਿਦ ਖਾਨ ਭੁਵਨੇਸ਼ ਕੋਮਕਲੀ, ਲਕਸ਼ੈ ਮੋਹਨ, ਆਯੂਸ਼ ਮੋਹਨ, ਜੈਦੇਵ ਤੇ ਕਈ ਹੋਰ ਨਾਮੀ ਕਲਾਕਾਰ ਰਾਗ ਸੰਮੇਲਨ 'ਚ ਸ਼ਾਮਿਲ ਹੋਣਗੇ | ਸ੍ਰੀ ਲਕਸ਼ਮੀ ਨਾਰਾਇਣ ਰਾਗ ਸਭਾ ਸੁਸਾਇਟੀ ਦੀ ਅੱਜ ਦੀ ਕਾਰਜਕਾਰਨੀ ਬੈਠਕ 'ਚ ਕਾਲੇ ਰਾਮ, ਸੁਦਰਸ਼ਨ ਵਧਵਾ, ਪਿਆਰੇ ਲਾਲ ਸੇਠ, ਸੁਧੀਰ ਮਹਿਰਾ, ਅਜੈ ਮਹਿਰਾ, ਲਾਜਪਤ ਰਾਏ ਖੰਨਾ, ਏ. ਐੱਨ. ਚੌਬਾ, ਸੁਰਿੰਦਰ ਦੁੱਗਲ, ਰਵੇਲ ਸਿੰਘ, ਵਿਸ਼ਵ ਬੰਧੂ, ਰਾਕੇਸ਼ ਠੁਕਰਾਲ, ਜਨਕ ਰਾਜ ਓਝਾ, ਸ਼ਿਵਮ ਕੁਮਾਰ, ਸੁਦਰਸ਼ਨ ਕਪੂਰ, ਰਮੇਸ਼ ਭਗਤ ਆਦਿ ਹਾਜ਼ਰ ਸਨ |