10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਰਾਮ ਸ਼ਰਣਮ ਵਿਖੇ ਖੋਲ੍ਹੀ ਡਾ. ਦਲਜੀਤ ਸਿੰਘ ਅੱਖਾਂ ਦੇ ਹਸਪਤਾਲ ਦੀ ਸ਼ਾਖਾ

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਸ੍ਰੀ ਰਾਮ ਸ਼ਰਣਮ ਪ੍ਰਮੁੱਖ ਭਗਤ ਹੰਸਰਾਜ ਜੀ ਦੇ ਸੇਵਕ ਤਿਲਕ ਰਾਜ ਵਾਲੀਆ ਦੀ ਨਿਗਰਾਨੀ ਹੇਠ ਡਾ: ਦਲਜੀਤ ਸਿੰਘ ਅੱਖਾਂ ਦੇ ਹਸਪਤਾਲ ਦੀ ਇਕ ਸ਼ਾਖਾ ਅੱਜ ਰਣਜੀਤ ਐਵੀਨਿਊ ਬੀ- ਬਲਾਕ ਦੇ ਸ਼੍ਰੀ ਰਾਮ ਸ਼ਰਣਮ ਹਸਪਤਾਲ ਵਿਖੇ ਖੋਲ੍ਹੀ ਗਈ | ਇਸ ਮੌਕੇ 'ਤੇ ਡਾ: ਕਬੀਰ ਸਿੰਘ (ਐੱਮ. ਐੱਸ. ਓਫਥਲਮੋਲੋਜੀ) ਅਤੇ ਡਾ: ਆਸ਼ਨਾ ਉੱਪਲ (ਐੱਮ. ਐੱਸ. ਓਫਥਲਮੋਲੋਜੀ) ਦੁਆਰਾ ਪਵਿੱਤਰ ਜੋਤਿ ਜਗਾਈ ਗਈ | ਉਨ੍ਹਾਂ ਨਾਲ ਅਲਟਰਾਸਾਊਾਡ ਦੇ ਡਾ: ਰਾਜ ਕੁਮਾਰ ਪਾਹਵਾ, ਹੋਮਿਓਪੈਥਿਕ ਡਾਕਟਰ ਸੁਰਿੰਦਰ ਸਿੰਘ, ਦੰਦਾਂ ਦੇ ਡਾਕਟਰ ਪਾਰੁਲ ਸੇਠ, ਫਿਜ਼ੀਉਥੈਰੇਪੀ ਡਾਕਟਰ ਪ੍ਰੀਤੀ ਕੌਰ, ਐਕਸ-ਰੇ ਦੇ ਸਾਹਿਲ ਅਤੇ ਡਾ: ਸ਼ਿਫਾਨੀ ਹਾਜ਼ਰ ਸਨ | ਸ੍ਰੀ ਰਾਮ ਸ਼ਰਣਮ ਵਿਖੇ ਖੋਲ੍ਹੇ ਗਏ ਮੁਫ਼ਤ ਅੱਖਾਂ ਦੇ ਹਸਪਤਾਲ ਦੇ ਉਦਘਾਟਨ ਮੌਕੇ ਤਿਲਕ ਰਾਜ ਵਾਲੀਆ ਨੇ ਐਲਾਨ ਕੀਤਾ ਕਿ ਕੋਈ ਪਰਚੀ ਫ਼ੀਸ ਨਹੀਂ ਲਈ ਜਾਵੇਗੀ ਅਤੇ ਅੱਖਾਂ ਦੇ ਸਾਰੇ ਆਪ੍ਰੇਸ਼ਨ ਡਾ: ਦਲਜੀਤ ਸਿੰਘ ਹਸਪਤਾਲ ਵਿਖੇ ਕੀਤੇ ਜਾਣਗੇ | ਅੱਖਾਂ ਦੀ ਸਰਜਰੀ ਤੋਂ ਇਲਾਵਾ ਉਕਤ ਹਸਪਤਾਲ 'ਚ ਅਲਟਰਾਸਾਊਾਡ ਅਤੇ ਡਿਜੀਟਲ ਐਕਸ-ਰੇ ਵਾਜਬ ਰੇਟ 'ਤੇ ਕੀਤੇ ਜਾਣਗੇ | ਇਸ ਤੋਂ ਇਲਾਵਾ ਹਸਪਤਾਲ 'ਚ ਦੰਦਾਂ ਦੇ ਇਲਾਜ, ਫਿਜ਼ੀਉਥੈਰੇਪੀ, ਹੋਮਿਓਪੈਥਿਕ, ਐਲੋਪੈਥਿਕ, ਕਲੀਨਿਕ, ਪ੍ਰਯੋਗਸ਼ਾਲਾ ਅਤੇ ਯੋਗਾ ਸੇਵਾਵਾਂ ਵੀ ਉਪਲਬੱਧ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ ਅਮਨ-ਕਾਨੂੰਨ ਤੇ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਔਜਲਾ ਨੇ 'ਆਪ' ਸਰਕਾਰ ਨੂੰ ਘੇਰਿਆ ਕਿਹਾ : ਕੇਵਲ ਇਸ਼ਤਿਹਾਰਬਾਜ਼ੀ ਦੇ ਦ... ਅਗਲੀ ਖ਼ਬਰ ਹੋਲੇ-ਮਹੱਲੇ ਨੂੰ ਸਮਰਪਿਤ ਫਰਾਲਾ ਦੀਆਂ ਸੰਗਤਾਂ ਨੇ ਲੰਗਰ ਲਗਾਇਆ
Ad Position 24