10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅਮਨ-ਕਾਨੂੰਨ ਤੇ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਔਜਲਾ ਨੇ 'ਆਪ' ਸਰਕਾਰ ਨੂੰ ਘੇਰਿਆ ਕਿਹਾ : ਕੇਵਲ ਇਸ਼ਤਿਹਾਰਬਾਜ਼ੀ ਦੇ ਦਮ 'ਤੇ ਚਲਾਈ ਜਾ ਰਹੀ ਹੈ ਸਰਕਾਰ

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ ਇਸ਼ਤਿਹਾਰਬਾਜ਼ੀ ਕਰਕੇ ਵਿਕਾਸ ਦਾ ਭਰਮ ਪੈਦਾ ਕੀਤਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਰਾਜ ਕਰਜੇ ਅਤੇ ਅਪਰਾਧ ਦੀ ਦਲਦਲ 'ਚ ਬੁਰੀ ਤਰ੍ਹਾਂ ਫੱਸ ਚੁਕਿਆ ਹੈ | ਇਹ ਪ੍ਰਗਟਾਵਾ ਅੱਜ ਇਥੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ | ਉਨ੍ਹਾਂ ਨਾਲ ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ, ਡਾ. ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਜੁਗਲ ਕਿਸ਼ੋਰ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੌਰਭ ਮਿੱਠੂ ਮਦਾਨ ਆਦਿ ਹਾਜ਼ਰ ਸਨ | ਇਸ ਮੌਕੇ ਸ: ਔਜਲਾ ਨੇ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਕੀਤੇ ਵਾਅਦੇ ਤੋਂ ਮੁਕਰਨ ਦੇ ਦੋਸ਼ ਲਾਉਂਦਿਆ ਕਿਹਾ ਕਿ ਪਿਛਲੇ ਚਾਰ ਸਾਲਾਂ ਦਾ ਪ੍ਰਤੀ ਔਰਤ 48,000 ਰੁਪਏ ਬਕਾਇਆ ਹੈ | ਇਸ ਲਈ ਮੁੱਖ ਮੰਤਰੀ ਨੂੰ ਸੂਬੇ ਦੀਆਂ ਮਾਵਾਂ-ਭੈਣਾਂ ਤੋਂ ਵਾਅਦਾ ਖ਼ਿਲਾਫ਼ੀ ਕਰਨ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ | ਸਿੱਖਿਆ ਨੀਤੀ 'ਤੇ ਬੋਲਦਿਆਂ ਸ: ਔਜਲਾ ਨੇ ਕਿਹਾ ਕਿ 'ਸਕੂਲ ਆਫ ਐਮੀਨੈਂਸ' ਦੇ ਨਾਂ 'ਤੇ ਪਹਿਲਾਂ ਤੋਂ ਬਣੇ ਸਕੂਲਾਂ (ਜਿਵੇਂ ਮਾਲ ਰੋਡ ਅਤੇ ਛੇਹਰਟਾ ਸਕੂਲ) ਨੂੰ ਸਿਰਫ਼ ਬਾਹਰੋਂ ਰੰਗ-ਰੋਗਨ ਕਰਕੇ ਨਿੱਜੀ ਕੰਪਨੀਆਂ ਨੂੰ ਠੇਕਾ ਦੇ ਦਿੱਤਾ ਗਿਆ ਹੈ | ਕਈ ਸਕੂਲਾਂ ਵਿਚ ਪੱਕੇ ਪਿ੍ੰਸੀਪਲ ਤੱਕ ਨਹੀਂ ਹਨ | ਇਸੇ ਤਰ੍ਹਾਂ ਸਰਕਾਰ ਨੇ 16 ਮੈਡੀਕਲ ਕਾਲਜਾਂ ਦੇ ਇਸ਼ਤਿਹਾਰ ਦਿੱਤੇ ਪਰ ਇਕ ਦਾ ਵੀ ਨੀਂਹ ਪੱਥਰ ਨਹੀਂ ਰੱਖਿਆ ਗਿਆ ਤੇ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ | ਸ: ਔਜਲਾ ਨੇ ਇਹ ਵੀ ਕਿਹਾ ਕਿ ਤਹਿਸੀਲ ਅਤੇ ਥਾਣਿਆਂ ਵਿਚ ਭਿ੍ਸ਼ਟਾਚਾਰ 10 ਗੁਣਾ ਵੱਧ ਗਿਆ ਹੈ | ਇਸ ਮੌਕੇ ਕੌਂਸਲਰ ਨਰਿੰਦਰ ਸਿੰਘ ਤੁੰਗ, ਬਲਦੇਵ ਸਿੰਘ ਸੰਧੂ ਸਮੇਤ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਪਲਟੀ, ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਅਗਲੀ ਖ਼ਬਰ ਸ੍ਰੀ ਰਾਮ ਸ਼ਰਣਮ ਵਿਖੇ ਖੋਲ੍ਹੀ ਡਾ. ਦਲਜੀਤ ਸਿੰਘ ਅੱਖਾਂ ਦੇ ਹਸਪਤਾਲ ਦੀ ਸ਼ਾਖਾ
Ad Position 24