ਨਵਾਂ ਪਿੰਡ, 5 ਮਾਰਚ (ਜਸਪਾਲ ਸਿੰਘ)-ਬੀਤੇ 3 ਮਾਰਚ ਨੂੰ ਸਵੇਰੇ ਪੌਣੇ ਨੌ ਵਜੇ ਦੇ ਕਰੀਬ ਅੰਮਿ੍ਤਸਰ-ਮਹਿਤਾ ਸੜਕ 'ਤੇ ਨਜਦੀਕ ਗੁ. ਬੋਹੜੀ ਸਾਹਿਬ, ਨਵਾਂ ਪਿੰਡ ਵਿਖੇ ਸਵਾਰੀਆਂ ਨਾਲ ਭਰੀ ਏ. ਬੀ. ਟੀ. ਸੀ. ਨਿੱਜੀ ਕੰਪਨੀ ਦੀ ਇਕ ਬਸ ਨੰਬਰ ਪੀ.ਬੀ. 02-ਬੀ.ਵੀ.9935 ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 08-ਈ. ਐੱਚ. ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਡੂੰਘੇ ਖੱਡੇ 'ਚ ਪਲਟ ਗਈ | ਬੱਸ 'ਚ ਸਵਾਰ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਦੋਂ ਕਿ ਮੋਟਰ ਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ | ਮੋਟਰਸਾਈਕਲ ਚਾਲਕ ਮਿ੍ਤਕ ਵਿਆਕਤੀ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਸੇਗਾ ਸਿੰਘ ਵਾਸੀ ਝੀਤਾ ਕਲਾਂ, ਅੰਮਿ੍ਤਸਰ ਵਜੋਂ ਹੋਈ | ਇਸ ਮੌਕੇ ਸਥਾਨਕ ਪੁਲਿਸ ਚੌਂਕੀ ਇੰਚਾਰਜ ਏ.ਐੱਸ.ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਹਾਦਸਾ ਗ੍ਰਸਤ ਬੱਸ ਅੰਮਿ੍ਤਸਰ ਤੋਂ ਮਹਿਤਾ ਨੂੰ ਜਾ ਰਹੀ ਸੀ ਤੇ ਮੋਟਰ ਸਾਈਕਲ ਮਹਿਤਾ ਵਾਲੇ ਪਾਸੇ ਤੋਂ ਅੰਮਿ੍ਤਸਰ ਦੇ ਵੱਲ ਜਾ ਰਿਹਾ ਸੀ ਜੋ ਕਿ ਇਕ ਥ੍ਰੀਵ੍ਹੀਲਰ ਨੂੰ ਪਾਰ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ ਤੇ ਮੋਟਰ ਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਤੇ ਇਸ ਦੌਰਾਨ ਨੂੰ ਸੜਕ ਕਿਨਾਰੇ ਕੱਚੇ 'ਤੇ ਬਸ ਵੀ ਪਲਟ ਗਈ, ਜਿਸ 'ਚ ਸਵਾਰ ਕਾਫੀ ਸਵਾਰੀਆਂ ਜ਼ਖ਼ਮੀ ਹੋ ਗਈਆਂ |