10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਕਾਉਂਕੇ ਵਿਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਲੜਕੀ ਅਤੇ ਲੜਕਾ ਗੰਭੀਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 06-03-2026
ਅਟਾਰੀ, (ਅੰਮਿ੍ਤਸਰ) 5 ਮਾਰਚ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ ਘਰਿੰਡਾ ਦੇ ਪਿੰਡ ਕਾਉਂਕੇ ਵਿਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਹਨ | ਲੜਕੀ ਮਧੂ (25) ਪਤਨੀ ਰਵੀ ਸਿੰਘ ਪਿੰਡ ਕਾਉਂਕੇ ਅਤੇ ਨੌਜਵਾਨ ਸਤਨਾਮ ਸਿੰਘ (17) ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਗੋਲੀਆਂ ਨਜ਼ਦੀਕ ਤੋਂ ਵੱਜੀਆਂ, ਜਿਸ ਕਾਰਨ ਦੋਵਾਂ ਦੇ ਪੱਟਾਂ ਅਤੇ ਬਾਹਾਂ 'ਚੋਂ ਦੂਸਰੇ ਪਾਰ ਨਿਕਲ ਗਈਆਂ | ਘਟਨਾ ਸਥਾਨ 'ਤੇ ਕਾਫੀ ਖੂਨ ਡੱੁਲਿ੍ਹਆ ਹੋਇਆ ਸੀ | ਦੋਵੇਂ ਜ਼ਖ਼ਮੀ ਘਬਰਾਏ ਹੋਏ ਸਨ ਅਤੇ ਪਿੰਡ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ | ਪੁਲਿਸ ਥਾਣਾ ਘਰਿੰਡਾ ਤੋਂ ਸਬ ਇੰਸਪੈਕਟਰ ਰਾਜਬੀਰ ਸਿੰਘ ਅਤੇ ਏ. ਐੱਸ. ਆਈ. ਕਵਰਜੀਤ ਸਿੰਘ ਭਾਰੀ ਪੁਲਿਸ ਫੋਰਸ ਨਾਲ ਘਟਨਾ ਸਥਾਨ 'ਤੇ ਪਹੁੰਚੇ | ਲੜਕੀ ਮਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਲੜਕਾ ਉਸ ਦੀ ਸੱਸ ਦੇ ਰਿਸ਼ਤੇਦਾਰੀ ਵਿਚ ਭਤੀਜਾ ਲੱਗਦਾ ਹੈ ਅਤੇ ਦੂਸਰਾ ਉਸ ਦਾ ਦੋਸਤ | ਉਨ੍ਹਾਂ ਕਿਹਾ ਕਿ ਭਾਬੀ ਚਾਹ ਬਣਾ ਦਿਓ | ਉਹ ਚਾਹ ਫੜਾਉਣ ਗਈ ਤਾਂ ਇਕ ਨੌਜਵਾਨ ਨੇ ਗੋਲੀ ਚਲਾਈ ਜਿਸ ਨਾਲ ਉਹ ਜ਼ਖ਼ਮੀ ਹੋ ਗਈ ਅਤੇ ਸਤਨਾਮ ਸਿੰਘ ਵਾਸੀ ਅਟਾਰੀ ਦੇ ਸਰੀਰ 'ਤੇ ਵੀ ਗੋਲੀਆਂ ਲੱਗੀਆਂ | ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਨੇ ਅਤੇ ਕਿਉਂ ਗੋਲੀ ਚਲਾਈ ਸੀ? ਪੁਲਿਸ ਵਲੋਂ ਕਿਹਾ ਗਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਦੇਰ ਸ਼ਾਮ ਪਤਾ ਚੱਲਿਆ ਹੈ ਕਿ ਕਸਬਾ ਅਟਾਰੀ ਦੇ ਨਿੱਜੀ ਹਸਪਤਾਲ ਤੋਂ ਵੀ ਜ਼ਖ਼ਮੀਆਂ ਨੂੰ ਰੈਫਰ ਕਰ ਦਿੱਤਾ ਗਿਆ | ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਵੀ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ | ਇਸ ਤੋਂ ਲੱਗਦਾ ਹੈ ਕਿ ਖੂਨ ਵੱਧ ਵਗਣ ਨਾਲ ਦੋਵਾਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ 'ਤੇ ਫੁੱਲਾਂ ਦੀ ਵਰਖਾ ਕਰਕੇ ਹੋਲਾ ਮਨਾਇਆ ਅਗਲੀ ਖ਼ਬਰ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਪਲਟੀ, ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ
Ad Position 24