ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਸੱਦੇ 'ਤੇ ਸਰਹੱਦੀ ਪਿੰਡ ਜਸਰਾਊਰ ਵਿਖੇ ਸ਼ਹੀਦ ਭਗਤ ਸਿੰਘ ਚੌਕ ਵਿਚ ਜੰਗਬਾਜ਼ਾਂ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਪੁਤਲੇ ਸਾੜੇ ਗਏ, ਇਸ ਦੌਰਾਨ ਇਨ੍ਹਾਂ ਜੰਗਬਾਜ਼ ਦੇਸ਼ਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਜ਼ੋਰਦਾਰ ਮੰਗ ਕੀਤੀ ਗਈ ਕੇ ਲੜਾਈ ਤੁਰੰਤ ਬੰਦ ਕੀਤੀ ਜਾਵੇ | ਇੱਥੇ ਜੁੜੇ ਇਨਕਲਾਬੀ ਭੈਣਾਂ ਤੇ ਸਾਥੀਆਂ ਵਲੋਂ ਇਨ੍ਹਾਂ ਜੰਗਬਾਜ਼ਾਂ ਵਲੋਂ ਈਰਾਨ ਦੇਸ਼ ਵਿਚ ਸਕੂਲੀ ਵਿਦਿਆਰਥਣਾਂ ਤੇ ਬੰਬ ਮਾਰਕੇ 125 ਬੱਚੀਆਂ ਸ਼ਹੀਦ ਕਰ ਦਿੱਤੀਆਂ ਗਈਆਂ | ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਰਾਨ ਦੇ ਲੋਕਾਂ ਨਾਲ ਇੱਕਮੁੱਠਤਾ ਜ਼ਾਹਿਰ ਕੀਤੀ ਗਈ ਅਤੇ ਭਾਰਤ ਸਮੇਤ ਦੁਨੀਆ ਦੇ ਅਮਨਪਸੰਦ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕੇ ਸਾਮਰਾਜੀ ਟਰੰਪ ਨੂੰ ਤੁਰੰਤ ਗੱਦੀਓਾ ਲਾਇਆ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਔਰਤ ਮੁਕਤੀ ਮੋਰਚਾ ਦੀ ਸਕੱਤਰ ਸਰਬਜੀਤ ਕੌਰ, ਵਿਦਿਆਰਥਣ ਹਰਪ੍ਰੀਤ ਕੌਰ, ਹਰਜੀਤ ਕੌਰ, ਪਿੰਦੀ, ਸੋਨਾ, ਪਰਮਜੀਤ ਕੌਰ, ਕਸ਼ਮੀਰ ਕੌਰ, ਛਿੰਦੋ, ਮਨਜੀਤ ਕੌਰ, ਸ਼ੰਨੀ, ਪ੍ਰੀਤ, ਬਲਜਿੰਦਰ ਕੌਰ, ਕਰਨਪ੍ਰੀਤ ਕੌਰ, ਬਲਵਿੰਦਰ ਕੌਰ, ਕੋਮਲਪ੍ਰੀਤ ਕੌਰ, ਨਿਰੰਜਨ ਸਿੰਘ, ਗੁਰਜੰਟ ਸਿੰਘ, ਬਲਜੀਤ ਕੌਰ, ਮੇਜਰ ਸਿੰਘ, ਬਲਦੇਵ ਸਿੰਘ, ਕੰਵਲਦਲੇਰ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਬਵਨਪ੍ਰੀਤ ਸਿੰਘ, ਗੁਰਦੇਵ ਸਿੰਘ, ਆਦਿ ਵੱਲੋਂ ਵੀ ਜੰਗਬਾਜ਼ਾਂ ਦੀ ਸਖ਼ਤ ਅਲੋਚਨਾ ਕੀਤੀ ਗਈ |