ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ.ਪੀ.ਆਈ.) ਦੀ ਅਗਵਾਈ 'ਚ ਸੈਂਕੜੇ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਚੁੱਕ ਕੇ ਅਜਨਾਲਾ ਦੇ ਬਾਜ਼ਾਰਾਂ ਵਿਚ ਇਨ੍ਹਾਂ ਜੰਗਬਾਜ਼ਾਂ ਵਿਰੁੱਧ ਪ੍ਰਦਰਸ਼ਨ ਕਰਦਿਆਂ ਸਿਵਲ ਹਸਪਤਾਲ ਚੌਕ 'ਚ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਬੇਵਜ੍ਹਾ ਝੂਠੇ ਬਹਾਨੇ ਲਗਾ ਕੇ 28 ਫਰਵਰੀ ਨੂੰ ਈਰਾਨ 'ਤੇ ਬੰਬ ਬਰਸਾ ਕਿ ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਸਮੇਤ ਕਈ ਜਰਨੈਲਾਂ ਨੂੰ ਮਾਰ ਦਿੱਤਾ ਜਿਸ ਦਾ ਈਰਾਨ ਸਮੇਤ ਸਾਰੀ ਦੁਨੀਆਂ ਦੇ ਅਮਨਪਸੰਦ ਦੇਸ਼ਾਂ ਨੇ ਘੋਰ ਨਿੰਦਾ ਕੀਤੀ ਅਤੇ ਪੁਰਜ਼ੋਰ ਮੰਗ ਕੀਤੀ ਕਿ ਇਹ ਜੰਗ ਤੁਰੰਤ ਬੰਦ ਕੀਤੀ ਜਾਵੇ ਪ੍ਰੰਤੂ ਬੜੇ ਖੇਦ ਦੀ ਗੱਲ ਹੈ ਕਿ ਆਰ.ਐੱਸ.ਐੱਸ.-ਬੀਜੇਪੀ ਦੀ ਮੋਦੀ ਸਰਕਾਰ ਨੇ ਇਸ ਵਹਿਸ਼ੀ ਕਾਰਵਾਈ ਵਿਰੁੱਧ ਬਣਦਾ ਅਫ਼ਸੋਸ ਤੱਕ ਵੀ ਨਹੀਂ ਕੀਤਾ | ਪਾਰਟੀ ਦੇ ਪ੍ਰਮੁੱਖ ਆਗੂਆਂ ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ ਤੇ ਤਰਸੇਮ ਸਿੰਘ ਕਾਮਲਪੁਰਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜ਼ਾਦਾ, ਟਹਿਲ ਸਿੰਘ ਚੇਤਨਪੁਰਾ, ਸਤਵਿੰਦਰ ਸਿੰਘ ਉਠੀਆਂ, ਬਲਕਾਰ ਸਿੰਘ ਗੁਲਗੜ੍ਹ, ਰੇਸ਼ਮ ਸਿੰਘ ਭੂਰੇਗਿੱਲ, ਰਸ਼ਪਾਲ ਸਿੰਘ ਸਾਹੋਵਾਲ, ਕੁਲਦੀਪ ਸਿੰਘ ਅਜਨਾਲਾ, ਬਲਕਾਰ ਸਿੰਘ ਜੋਸ਼, ਜੰਗ ਬਹਾਦਰ ਸਿੰਘ ਮਟੀਆ, ਸੁਖ ਅੰਮਿ੍ਤਪਾਲ ਸਿੰਘ ਅਜਨਾਲਾ, ਕਰਨੈਲ ਸਿੰਘ ਭਿੰਡੀ ਸੈਦਾਂ, ਵਿਸਾਖਾ ਸਿੰਘ ਭੰਗਵਾਂ, ਜਸਬੀਰ ਸਿੰਘ ਅਜਨਾਲਾ ਆਦਿ ਹਾਜ਼ਰ ਸਨ |