ਚਵਿੰਡਾ ਦੇਵੀ, 6 ਮਾਰਚ (ਸਤਪਾਲ ਸਿੰਘ ਢੱਡੇ)-ਗ੍ਰਾਮ ਪੰਚਾਇਤ ਤਰਫਾਨ ਵਲੋਂ ਪਿੰਡ ਵਿਚ ਸਾਲ 2026 ਦਾ ਕਬੱਡੀ ਕੱਪ ਕਰਵਾਇਆ ਗਿਆ | ਇਸ ਖੇਡ ਮੇਲੇ ਵਿਚ ਇਲਾਕੇ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੌਰਾਨ ਕਬੱਡੀ ਦੇ ਕਈ ਰੋਮਾਂਚਕ ਮੁਕਾਬਲੇ ਹੋਏ | ਇਸ ਮੌਕੇ ਸਰਪੰਚ ਪ੍ਰੇਮ ਸਿੰਘ ਤਰਫਾਨ ਨੇ ਕਿਹਾ ਕਿ ਪਿੰਡਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ ਹੈ | ਉਨ੍ਹਾਂ ਕਿਹਾ ਕਿ ਖੇਡਾਂ ਨਾਲ ਨੌਜਵਾਨਾਂ ਵਿਚ ਤੰਦਰੁਸਤੀ ਵਧਦੀ ਹੈ ਅਤੇ ਉਹ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ | ਇਸ ਟੂਰਨਾਮੈਂਟ ਦੌਰਾਨ ਫਾਈਨਲ ਮੁਕਾਬਲੇ ਵਿਚ ਅੰਮਿ੍ਤਸਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਤਰਨ ਤਾਰਨ ਦੀ ਟੀਮ ਦੂਜੇ ਨੰਬਰ 'ਤੇ ਰਹੀ | ਜੇਤੂ ਟੀਮ ਨੂੰ ਗ੍ਰਾਮ ਪੰਚਾਇਤ ਵਲੋਂ 21 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਦੂਜੇ ਸਥਾਨ 'ਤੇ ਰਹੀ ਟੀਮ ਨੂੰ 11 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ | ਖੇਡ ਮੇਲੇ ਦੌਰਾਨ ਕਬੱਡੀ ਦੇ ਨਾਲ-ਨਾਲ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਲਿਆ | ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ | ਇਸ ਮੌਕੇ ਸੁਖਜਿੰਦਰ ਸਿੰਘ ਮੈਂਬਰ ਪੰਚਾਇਤ, ਧਰਮ ਸਿੰਘ ਮੈਂਬਰ ਪੰਚਾਇਤ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਬਲਦੇਵ ਸਿੰਘ ਮੈਂਬਰ ਪੰਚਾਇਤ, ਅਮੋਲਕ ਸਿੰਘ ਨੰਬਰਦਾਰ ਤਰਫਾਨ, ਸਰਵਣ ਸਿੰਘ ਮੈਂਬਰ ਬਲਾਕ ਸੰਮਤੀ ਚੁਗਾਵਾਂ, ਬਲਦੇਵ ਸਿੰਘ ਦੁਬਈ ਵਾਲੇ, ਕਾਬਲ ਸਿੰਘ ਜਈ, ਸਤਨਾਮ ਸਿੰਘ ਬਾਠ ਚੁਗਾਵਾਂ, ਗੁਰਸ਼ਰਨ ਸਿੰਘ ਨੰਬਰਦਾਰ ਚੁਗਾਵਾਂ, ਬਲਵਿੰਦਰ ਸਿੰਘ ਬਿੱਲਾ ਸਾਬਕਾ ਸਰਪੰਚ, ਧਰਮ ਸਿੰਘ ਸਰਪੰਚ ਸਾਧਪੁਰ, ਸਰਬਜੀਤ ਸਿੰਘ ਸਾਧਪੁਰ ਅਤੇ ਬਲਜੀਤ ਸਿੰਘ ਕਾਲਾ ਸਾਧਪੁਰ ਸਮੇਤ ਕਈ ਹੋਰ ਮਾਣਯੋਗ ਵਿਅਕਤੀ ਹਾਜ਼ਰ ਸਨ |