ਬਾਬਾ ਬਕਾਲਾ ਸਾਹਿਬ, 6 ਮਾਰਚ (ਰਾਜਨ)-ਪੰਜਾਬ ਰਾਜ ਪਾਵਰਕਾਮ ਬਿਆਸ ਦੇ ਐਕਸੀਅਨ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਲਿੱਧੜ ਵਿਚ 11 ਕੇ.ਵੀ.ਟੀ-1 ਬਸ ਬਾਰ ਦੀ ਜ਼ਰੂਰੀ ਮਰੁੰਮਤ ਕਰਨ ਲਈ ਕੱਲ੍ਹ 7 ਮਾਰਚ ਨੂੰ ਸ਼ੈੱਡ ਡਾਊਨ ਮਨਜ਼ੂਰ ਕੀਤੀ ਗਈ ਹੈ | ਜਿਸ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ | ਇਸ ਕਰਕੇ 11 ਕੇ.ਵੀ. ਹਸਨਪੁਰ ਦਿਹਾਤੀ , 11 ਕੇ.ਵੀ. ਬਹਾਦਰਪੁਰ ਯ.ਪੀ.ਐੱਸ, 11 ਕੇ.ਵੀ. ਰਾਮਪੁਰ ਨਿਰੋਤਮਪੁਰ ਦਿਹਾਤੀ, 11 ਕੇ.ਵੀ. ਲਿੱਧੜ ਕੈਟਾਗਰੀ 1 ਅਤੇ 11 ਕੇ.ਵੀ. ਟੌਂਗ ਦਿਹਾਤੀ ਆਦਿ ਫੀਡਰ ਦੀ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ |