03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ 9ਵਾਂ ਛਿੰਝ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 07-03-2026
ਰਾਮ ਤੀਰਥ, 6 ਮਾਰਚ (ਧਰਵਿੰਦਰ ਸਿੰਘ ਔਲਖ)-ਪਹਿਲਵਾਨ ਹਜ਼ਾਰਾ ਸਿੰਘ ਮੋਰ ਭਿੱਟੇਵੱਡ ਦੀ ਯਾਦ ਵਿਚ 9ਵਾਂ ਛਿੰਝ ਮੇਲਾ ਪਿੰਡ ਭਿੱਟੇਵੱਡ ਵਿਖੇ ਬੜੀ ਧੂਮਧਾਮ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇ. ਸੁਰਜੀਤ ਸਿੰਘ ਭਿੱਟੇਵੱਡ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਟਿ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਯੂਥ ਆਗੂ ਰਣਬੀਰ ਸਿੰਘ ਰਾਣਾ ਲੋਪੋਕੇ, ਰਾਜਵਿੰਦਰ ਸਿੰਘ ਰਾਜਾ ਲਦੇਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ (ਦਿਹਾਤੀ) ਨੇ ਹਾਜ਼ਰੀ ਭਰੀ | ਇਸ ਛਿੰਝ ਮੇਲੇ ਵਿਚ ਹਿੰਦੁਸਤਾਨ ਦੇ ਚੋਟੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਝੰਡੀ ਦੀ ਕੁਸ਼ਤੀ ਵਿਚ ਅਖਾੜਾ ਰੱਖ ਕੋਹਾਲੀ ਦੇ ਪਹਿਲਵਾਨ ਲੱਕੀ ਨੇ ਇਰਾਨ ਦੇ ਹੌਦੀ ਪਹਿਲਵਾਨ ਅਖਾੜਾ ਮੁੱਲਾਪੁਰ ਗਰੀਬ ਦਾਸ ਨੂੰ ਦੀ ਪਿੱਠ ਲਗਵਾ ਕੇ ਜਿੱਤ ਪ੍ਰਾਪਤ ਕੀਤੀ | ਝੰਡੀ ਦੀ ਦੂਸਰੀ ਕੁਸ਼ਤੀ ਹਾਮਿਦ ਇਰਾਨ ਅਤੇ ਸ਼ਾਨਵੀਰ ਕੋਹਾਲੀ ਦਰਮਿਆਨ ਹੋਈ, ਜਿਸ ਵਿਚ ਹਾਮਿਦ ਇਰਾਨ ਜੇਤੂ ਰਿਹਾ | ਸਿਮਰਨ ਬੋਹਲੀਆਂ ਨੂੰ ਹਰਾ ਕੇ ਗੋਪੀ ਅਵਾਣ ਅਖਾੜਾ ਕੋਹਾਲੀ ਨੇ ਜਿੱਤ ਪ੍ਰਾਪਤ ਕੀਤੀ, ਹੋਰਨਾ ਮੁਕਾਬਲਿਆਂ 'ਚ ਗੁਰਨਾਮ ਡੇਰਾ ਬਾਬਾ ਫਲਾਈ ਅਤੇ ਸੁਖਮਨ ਕੋਹਾਲੀ, ਮੁਕੇਸ਼ ਕੋਹਾਲੀ ਅਤੇ ਰਿਤਿਕ ਮੁੱਲਾਂਪੁਰ ਗਰੀਬ ਦਾਸ ਦੀਆਂ ਕੁਸ਼ਤੀਆਂ ਬਰਾਬਰ ਰਹੀਆਂ | ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਪਹਿਲਵਾਨ ਅਤੇ ਅਖਾੜਾ ਕੋਹਾਲੀ ਦੇ ਕੋਚ ਪਦਾਰਥ ਪਹਿਲਵਾਨ ਵਲੋਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਵਲੋਂ ਨਾਮੀ ਪਹਿਲਵਾਨ ਸਾਬਾ ਭੂਰੇ ਗਿੱਲ ਅਤੇ ਮਰਹੂਮ ਜਗਰੂਪ ਪਹਿਲਵਾਨ ਦੇ ਪਿਤਾ ਬਲਦੇਵ ਸਿੰਘ ਪੰਡੋਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਪਹਿਲਵਾਨ, ਸਾਬਕਾ ਸਰਪੰਚ ਕੁਲਰਾਜ ਸਿੰਘ, ਰਵੇਲ ਸਿੰਘ ਸੋਢੀ, ਕਾਬਲ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ ਵਡਾਲੀ, ਪਿ੍ੰਸ ਕੋਹਾਲੀ, ਲਾਲੀ ਪਹਿਲਵਾਨ, ਕਾਕਾ ਪਹਿਲਵਾਨ, ਆੜਤੀ ਨਰਿੰਦਰ ਬਹਿਲ, ਲੋਕ ਗਾਇਕ ਰੂਪ ਭੁੱਲਰ, ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ ਭਿੱਟੇਵੱਡ, ਸਾਬਕਾ ਸਰਪੰਚ ਜੋਗਿੰਦਰ ਸਿੰਘ ਚੈਨਪੁਰ, ਸਾਹਿਬ ਸਿੰਘ ਭਿੱਟੇਵੱਡ, ਸਾਬਕਾ ਚੇਅਰਮੈਨ ਵਿੱਕੀ ਰਾਜਾਸਾਂਸੀ, ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ ਸਮੇਤ ਵੱਡੀ ਗਿਣਤੀ 'ਚ ਦਰਸ਼ਕ ਹਾਜ਼ਰ ਸਨ | ਜਥੇ. ਸੁਰਜੀਤ ਸਿੰਘ ਭਿੱਟੇਵੱਡ ਨੇ ਕਿਹਾ ਕਿ ਹਿੰਦੁਸਤਾਨ ਦੇ ਚੋਟੀ ਦੇ ਪਹਿਲਵਾਨਾਂ ਨਾਲ ਕੁਸ਼ਤੀਆਂ ਲੜ ਕੇ ਜਿੱਤਣ ਵਾਲੇ ਬਾਪੂ ਹਜ਼ਾਰਾ ਸਿੰਘ ਮੋਰ ਪਹਿਲਵਾਨ 97 ਸਾਲ ਦੀ ਉਮਰ ਭੋਗ ਕੇ ਅੱਠ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਯਾਦ ਵਿਚ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ ਹੈ | ਬਿਕਰਮ ਸਿੰਘ ਮਜੀਠੀਆ ਨੇ ਖਿਡਾਰੀਆਂ ਨੂੰ ਉਤਸ਼ਾਹਤ ਕਰਦਿਆਂ ਖੇਡਾਂ ਨਾਲ ਜੁੜ ਕੇ ਆਪਣੇ ਪੰਜਾਬ ਅਤੇ ਹਿੰਦੁਸਤਾਨ ਦਾ ਨਾਂ ਉੱਚਾ ਕਰਨ ਲਈ ਪ੍ਰੇਰਿਆ |

Ad Position 22
No active advertisement
ਪਿਛਲੀ ਖ਼ਬਰ ਹਜ਼ਾਰਾ ਸਿੰਘ ਮੋਰ ਪਹਿਲਵਾਨ ਦੀ ਯਾਦ 'ਚ 9ਵਾਂ ਛਿੰਝ ਮੇਲਾ ਕਰਵਾਇਆ <br/> ਅਗਲੀ ਖ਼ਬਰ ਨਵੇਂ ਚੁਣੇ ਉੱਪ ਚੇਅਰਮੈਨ ਖਿਦੋਵਾਲੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਅਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਨਤਮਸਤ...
Ad Position 24
No active advertisement