20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਨਾਜਾਇਜ਼ ਸ਼ਰਾਬ ਵਿਰੁੱਧ ਛਾਪੇਮਾਰੀ ਤੇ ਜਾਗਰੂਕਤਾ ਮੁਹਿੰਮ ਚਲਾਈ <br/>

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸੁਰਿੰਦਰ ਗਰਗ ਡਿਪਟੀ ਕਮਿਸ਼ਨਰ ਐਕਸਾਈਜ਼ ਜ਼ੋਨ ਜਲੰਧਰ ਅਤੇ ਡੀ. ਐੱਸ. ਚੀਮਾ ਸਹਾਇਕ ਕਮਿਸ਼ਨਰ ਰੇਂਜ ਅੰਮਿ੍ਤਸਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਆਬਕਾਰੀ ਅਫਸਰ ਅੰਮਿ੍ਤਸਰ-3 ਰਮਨ ਭਗਤ ਦੀ ਨਿਗਰਾਨੀ ਹੇਠ ਆਬਕਾਰੀ ਟੀਮ ਵਲੋਂ ਲਗਾਤਾਰ ਨਾਜਾਇਜ਼ ਤੇ ਨਕਲੀ ਸ਼ਰਾਬ ਵਿਰੁੱਧ ਛਾਪੇਮਾਰੀ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਸਹਾਇਕ ਆਬਕਾਰੀ ਅਫ਼ਸਰ ਰਮਨ ਸ਼ਰਮਾ ਵਲੋਂ ਅੱਜ ਵੱਖ-ਵੱਖ ਥਾਵਾਂ 'ਤੇ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ | ਟੀਮ ਨੇ ਆਜ਼ਾਦ ਨਗਰ ਛੇਹਰਟਾ ਸਥਿਤ ਇਕ ਪੇਂਟ ਦੀ ਦੁਕਾਨ 'ਤੇ ਚੈਕਿੰਗ ਕੀਤੀ ਅਤੇ ਦੁਕਾਨਦਾਰ ਨੂੰ ਆਬਕਾਰੀ ਨਿਯਮਾਂ ਸੰਬੰਧੀ ਜਾਣੰੂ ਕਰਵਾਇਆ | ਇਸੇ ਤਰ੍ਹਾਂ ਉਨ੍ਹਾਂ ਖੰਡਾਵਾਲਾ ਅਟਾਰੀ ਰੋਡ ਵਿਖੇ ਸ਼ਰਾਬ ਦੇ ਠੇਕੇ 'ਤੇ ਸਟਾਕ ਅਤੇ ਰਿਕਾਰਡ ਦੀ ਚੈਕਿੰਗ ਵੀ ਕੀਤੀ | ਇਸ ਤੋਂ ਇਲਾਵਾ ਟੀਮ ਨੇ ਪਿੰਡ ਘੁਮਾਨਪੁਰਾ ਅਤੇ ਰਾਮਪੁਰ 'ਚ ਸ਼ਰਾਬ ਤਸਕਰਾਂ 'ਤੇ ਠੱਲ ਪਾਉਣ ਲਈ ਉਨ੍ਹਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ | ਟੀਮ ਨੇ ਨਰੈਣਗੜ੍ਹ ਵਿਖੇ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਸਾਬਕਾ ਮੈਂਬਰ ਜਥੇ: ਸੁਰਜੀਤ ਸਿੰਘ ਚੀਮਾ ਦੇ ਅਕਾਲ ਚਲਾਣਾ ਕਰ ਜਾਣ 'ਤੇ ਦ... ਅਗਲੀ ਖ਼ਬਰ ਵਿਅਕਤੀ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
Ad Position 24