21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੁਰੂ ਨਾਨਕ ਦੇਵ 'ਵਰਸਿਟੀ 'ਚ ਭਾਰਤ-ਜਾਪਾਨ ਸੰਬੰਧਾਂ 'ਤੇ ਅੰਤਰਰਾਸ਼ਟਰੀ ਅਕਾਦਮਿਕ ਭਾਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇੇਵ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਭਾਰਤ-ਜਾਪਾਨ ਸੰਬੰਧਾਂ 'ਤੇ ਇਕ ਵਿਸ਼ੇਸ਼ ਅਕਾਦਮਿਕ ਭਾਸ਼ਣ ਕਰਵਾਇਆ ਗਿਆ | ਇਸ ਮੌਕੇ ਜਾਪਾਨ ਦੀ ਹੀਰੋਸ਼ਿਮਾ ਯੂਨੀਵਰਸਿਟੀ ਦੇ ਗ੍ਰੈਜੂਏਟ ਸਕੂਲ ਆਫ ਹਿਊਮੈਨਿਟੀਜ਼ ਐਂਡ ਸੋਸ਼ਲ ਸਾਇੰਸਜ਼ ਦੇ ਰਾਜਨੀਤੀ ਵਿਗਿਆਨ ਦੇ ਪ੍ਰੋ: ਯੋਸ਼ਿਦਾ ਓਸਾਮੁ ਨੇ ''ਗਲੋਬਲ ਪਰ ਖੰਡਿਤ ਦੁਨੀਆ 'ਚ ਅੰਤਰਰਾਸ਼ਟਰੀ ਸੰਬੰਧ : ਭਾਰਤ ਅਤੇ ਜਾਪਾਨ ਦੀ ਭੂਮਿਕਾ'' ਵਿਸ਼ੇ 'ਤੇ ਵਿਸ਼ੇਸ਼ ਅਕਾਦਮਿਕ ਭਾਸ਼ਣ ਦਿੱਤਾ | ਇਹ ਪ੍ਰੋਗਰਾਮ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ 'ਚ ਕਰਵਾਇਆ ਗਿਆ ਜਿਸ 'ਚ ਅਧਿਆਪਕਾਂ, ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਇਸ ਦੌਰਾਨ ਪ੍ਰੋ: ਯੋਸ਼ਿਦਾ ਓਸਾਮੂ ਨੇ ਕਿਹਾ ਕਿ ਅੱਜ ਦੀ ਦੁਨੀਆ ਆਪਸੀ ਤੌਰ 'ਤੇ ਜੁੜੀ ਹੋਈ ਹੋਣ ਦੇ ਬਾਵਜੂਦ ਆਰਥਿਕ ਅਸਮਾਨਤਾਵਾਂ, ਰਾਸ਼ਟਰੀ ਹਿਤਾਂ ਅਤੇ ਰਾਜਨੀਤਿਕ ਤਰਜੀਹਾਂ ਕਾਰਨ ਵੰਡੀ ਹੋਈ ਹੈ | ਪ੍ਰੋ. ਯੋਸ਼ਿਦਾ ਅਤੇ ਕਾਮੀਆ ਸ਼ਿਹੋਮੀ ਨੇ ਪ੍ਰੋ. ਕਰਮਜੀਤ ਸਿੰਘ ਨਾਲ ਵਿਸ਼ੇਸ਼ ਇਕੱਤਰਤਾ ਦੌਰਾਨ ਦੋਵਾਂ ਸੰਸਥਾਵਾਂ ਦੀਆਂ ਭਵਿੱਖਮੁਖੀਆਂ ਸੰਭਾਵਨਾਵਾਂ ਉਪਰ ਚਰਚਾ ਕੀਤੀ | ਉਪ ਕੁਲਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਫੈਲਾਅ ਦਾ ਖੇਤਰ ਵਧਾ ਰਹੀ ਹੈ ਅਤੇ ਯੂਨੀਵਰਸਿਟੀ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਉਪਰ ਵੱਧ ਮੌਕੇ ਦਿਵਾਉਣ ਲਈ ਹਮੇਸ਼ਾਂ ਯਤਨਸ਼ੀਲ ਹੈ | ਇਸ ਮੌਕੇ ਡੀਨ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਸਤਨਾਮ ਸਿੰਘ ਦਿਓਲ ਅਤੇ ਸਕੂਲ ਆਫ ਸੋਸ਼ਲ ਸਾਇੰਸਜ਼ ਦੇ ਮੁਖੀ ਡਾ. ਗੁਰਸ਼ਮਿੰਦਰ ਸਿੰਘ ਬਾਜਵਾ ਵੀ ਮੌਜੂਦ ਰਹੇ | ਇਸ ਮੌਕੇ ਪ੍ਰੋ: ਯੋਸ਼ਿਦਾ ਓਸਾਮੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਵਿੱਦਿਆ ਭਵਨ ਵਿਖੇ ਯੋਗਤਾ-ਆਧਾਰਤ ਮੁਲਾਂਕਣ 'ਤੇ ਦੋ-ਰੋਜ਼ਾ ਸੀ. ਬੀ. ਐੱਸ. ਈ. ਸਮਰੱਥਾ ਨਿਰਮਾਣ ਵਰਕਸ਼ਾਪ <br/>... ਅਗਲੀ ਖ਼ਬਰ ਬ੍ਰਹਮਾ ਕੁਮਾਰੀ ਕੇਂਦਰ ਵਲੋਂ ਅਧਿਆਤਮਿਕ ਪ੍ਰੋਗਰਾਮ ਕਰਵਾਇਆ <br/>
Ad Position 24