21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਰਤੀ ਵਿੱਦਿਆ ਭਵਨ ਵਿਖੇ ਯੋਗਤਾ-ਆਧਾਰਤ ਮੁਲਾਂਕਣ 'ਤੇ ਦੋ-ਰੋਜ਼ਾ ਸੀ. ਬੀ. ਐੱਸ. ਈ. ਸਮਰੱਥਾ ਨਿਰਮਾਣ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸੀ. ਬੀ. ਐੱਸ. ਈ. ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਆਧੁਨਿਕ ਮੁਲਾਂਕਣ ਅਭਿਆਸਾਂ ਬਾਰੇ ਅਧਿਆਪਕਾਂ ਦੀ ਸਮਝ ਨੂੰ ਮਜ਼ਬੂਤ ਕਰਨ ਲਈ ਭਾਰਤੀ ਵਿਦਿਆ ਭਵਨ ਸੋਹਨ ਲਾਲ ਪਬਲਿਕ ਸਕੂਲ ਅੰਮਿ੍ਤਸਰ ਵਿਖੇ ਯੋਗਤਾ-ਅਧਾਰਤ ਮੁਲਾਂਕਣ 'ਤੇ ਦੋ-ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਭਵਨ ਡਾਇਰੈਕਟਰ ਡਾ. ਅਨੀਤਾ ਭੱਲਾ, ਪਿ੍ੰਸੀਪਲ ਸ੍ਰੀਮਤੀ ਸੋਨੀਆ ਸਹਿਦੇਵ ਅਤੇ ਸੀ. ਬੀ. ਐੱਸ. ਈ. ਸਰੋਤ ਵਕਤਾ ਸ੍ਰੀਮਤੀ ਵਿੰਮੀ ਸੇਠੀ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਦੁਆਰਾ ਸ਼ਮਾਂ ਰੌਸ਼ਨ ਨਾਲ ਹੋਈ | ਪਹਿਲੇ ਸੈਸ਼ਨ 'ਚ ਸ੍ਰੀਮਤੀ ਵਿੰਮੀ ਸੇਠੀ ਨੇ ਯੋਗਤਾ-ਅਧਾਰਤ ਮੁਲਾਂਕਣ ਦੀ ਧਾਰਨਾ ਅਤੇ ਪ੍ਰਭਾਵਸ਼ਾਲੀ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ 'ਤੇ ਧਿਆਨ ਕੇਂਦਰਿਤ ਕੀਤਾ | ਉਨ੍ਹਾਂ ਪ੍ਰਸ਼ਨਾਂ ਨੂੰ ਅਸਲ-ਜੀਵਨ ਦੀਆਂ ਸਥਿਤੀਆਂ ਨਾਲ ਜੋੜਨ ਅਤੇ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਐਪਲੀਕੇਸ਼ਨ-ਅਧਾਰਤ ਪ੍ਰਸ਼ਨ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਿਸ 'ਚ ਭਾਗੀਦਾਰਾਂ ਨੇ ਨਮੂਨਾ ਪ੍ਰਸ਼ਨ ਪੱਤਰਾਂ ਦਾ ਮੁਲਾਂਕਣ ਵੀ ਕੀਤਾ | ਦੂਜੇ ਸੈਸ਼ਨ 'ਚ ਸ੍ਰੀਮਤੀ ਹਰਪ੍ਰੀਤ ਕੌਰ ਨੇ ਪ੍ਰਸ਼ਨ ਪੱਤਰ ਡਿਜ਼ਾਈਨ, ਮੁਸ਼ਕਲ ਪੱਧਰ, ਅਤੇ ਸਹੀ ਬਹੁ-ਚੋਣ ਵਾਲੇ ਪ੍ਰਸ਼ਨਾਂ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਭਾਗੀਦਾਰਾਂ ਨੂੰ ਬਿਆਨ-ਕਾਰਨ ਪ੍ਰਸ਼ਨਾਂ ਅਤੇ ਵਿਸ਼ਲੇਸ਼ਣਾਤਮਕ ਰੁਬਰਿਕਸ ਦੀ ਵਰਤੋਂ 'ਤੇ ਗਤੀਵਿਧੀਆਂ ਰਾਹੀਂ ਮਾਰਗਦਰਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਡਵੀਜ਼ਨ ਪੱਧਰ 'ਤੇ ਰੋਸ ਰੈਲੀਆਂ ਅੱਜ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ 'ਵਰਸਿਟੀ 'ਚ ਭਾਰਤ-ਜਾਪਾਨ ਸੰਬੰਧਾਂ 'ਤੇ ਅੰਤਰਰਾਸ਼ਟਰੀ ਅਕਾਦਮਿਕ ਭਾਸ਼ਨ ਕਰਵਾਇਆ <br/>
Ad Position 24